ਕਪੂਰਥਲਾ ਤੋਂ ਵੱਡੀ ਖ਼ਬਰ, PTU ਦੇ ਹੋਸਟਲ ’ਚ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਮੌਤ
Sunday, Jun 05, 2022 - 07:03 PM (IST)
ਕਪੂਰਥਲਾ (ਓਬਰਾਏ)— ਕਪੂਰਥਲਾ ਸਥਿਤ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਅੰਦਰ ਬੀਟੈੱਕ ਇਲੈਕਟ੍ਰੀਕਲ ਦੇ ਦੂਜੇ ਸਾਲ ਦੇ ਇਕ ਵਿਦਿਆਰਥੀ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮਿ੍ਰਤਕ ਦੀ ਪਛਾਣ ਵਿਵੇਕ ਦੇ ਰੂਪ ’ਚ ਹੋਈ ਹੈ, ਜੋਕਿ ਬਿਹਾਰ ਦਾ ਰਹਿਣ ਵਾਲਾ ਸੀ। ਵਿਦਿਆਰਥੀਆਂ ਦੇ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਵਿਦਿਆਰਥੀ ਦੀ ਮੌਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਵਿਵੇਕ ਕੁਮਾਰ ਪੁੱਤਰ ਪ੍ਰਵੀਨ ਯਾਦਵ ਲਾਸੀ ਮਧੂਬਨ ਬਿਹਾਰ ਹੋਸਟਲ ਕਮਰਾ ਨੰਬਰ 514 ’ਚ ਰਹਿੰਦਾ ਸੀ। ਸ਼ਾਮ ਨੂੰ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ। ਹੋਸਟਲ ਵਾਰਡਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਵਿਵੇਕ ਕੁਮਾਰ ਨੇ ਆਪਣੀ ਛਾਤੀ ਅਤੇ ਪੇਟ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ ਅਤੇ ਇਸ ਦੌਰਾਨ ਯੂਨੀਵਰਸਿਟੀ ’ਚ ਉਹ ਡਿੱਗ ਗਿਆ।
ਇਹ ਵੀ ਪੜ੍ਹੋ: ਘੱਲੂਘਾਰਾ ਦੀ ਬਰਸੀ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਭਗਵੰਤ ਮਾਨ
ਵਿਵੇਕ ਦੀ ਮੌਤ ਦੇ ਬਾਅਦ ਲਗਭਗ 300 ਦੇ ਕਰੀਬ ਵਿਦਿਆਰਥੀਆਂ ਦੇ ਪੀ. ਟੀ. ਯੂ. ਦੇ ਬਾਹਰ ਧਰਨਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਮੌਤ ਹੋਈ ਹੈ ਕਿਉਂਕ ਜਿਵੇਂ ਹੀ ਉਸ ਦੀ ਸਿਹਤ ਵਿਗੜੀ ਤਾਂ ਅਧਿਕਾਰੀਆਂ ਨੂੰ ਤੁਰੰਤ ਫੋਨ ਕੀਤਾ ਪਰ ਇਸ ਦੇ ਬਾਵਜੂਦ ਵੀ ਐਂਬੂਲੈਂਸ ਕਾਫ਼ੀ ਦੇਰ ਨਾਲ ਆਈ, ਜਿਸ ਦੇ ਕਾਰਨ ਵਿਵੇਕ ਦੀ ਮੌਤ ਹੋ ਗਈ। ਉਥੇ ਹੀ ਪੀ. ਆਰ. ਓ. ਪੀ. ਟੀ. ਯੂ. ਰਜਨੀਸ਼ ਨੇ ਕਿਹਾ ਕਿ ਉਹ ਵਿਦਿਆਥੀਆਂ ਦੀਆਂ ਹਰ ਮੰਗਾਂ ਨੂੰ ਮੰਨਣ ਨੂੰ ਤਿਆਰ ਹਨ ਪਰ ਵਿਦਿਆਰਥੀ ਮੰਨਣ ਨੂੰ ਤਿਆਰ ਨਹੀਂ ਹਨ।
ਉਥੇ ਹੀ ਮੌਕੇ ’ਤੇ ਪਹੰੁਚੇ ਥਾਣਾ ਸਦਰ ਦੇ ਇੰਚਾਰਜ ਨੇ ਕਿਹਾ ਕਿ ਵਿਦਿਆਰਥੀ ਦੀ ਲਾਸ਼ ਮੋਰਚਰੀ ’ਚ ਰੱਖਵਾ ਦਿੱਤੀ ਗਈ ਹੈ ਅਤੇ ਉਸ ਦੇ ਮਾਤਾ-ਪਿਤਾ ਦੇ ਆਉਣ ਦੇ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਪੀ. ਟੀ. ਯੂ. ’ਚ ਇਸ ਤੋਂ ਪਹਿਲਾਂ ਫੂਡ ਪੁਆਜ਼ਨਿੰਗ ਨਾਲ 80 ਦੇ ਕਰੀਬ ਬੱਚੇ ਬੀਮਾਰ ਪੜ ਗਏ ਸਨ, ਉਦੋਂ ਵੀ ਉਨ੍ਹਾਂ ਨੂੰ ਲਿਜਾਣ ’ਚ ਕਾਫ਼ੀ ਦਿੱਕਤਾਂ ਆਈਆਂ ਸਨ ਪਰ ਵਿਦਿਆਰਥੀਆਂ ਦਾ ਕਹਿਣਾ ਸੀ ਕਿ 700 ਵਿਦਿਆਰਥੀ ਹੋਣ ਦੇ ਬਾਵਜੂਦ ਐਮਰਜੈਂਸੀ ਸਥਿਤੀ ਲਈ ਕੋਈ ਐਂਬੂਲੈਂਸ ਨਹੀਂ ਹੈ।
ਇਹ ਵੀ ਪੜ੍ਹੋ: ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ