ਮੁਕੇਰੀਆਂ: ਦੀਵਾਲੀ ਵਾਲੇ ਦਿਨ ਛਾਇਆ ਮਾਤਮ, ਦੋ ਮਹੀਨੇ ਪਹਿਲਾਂ ਇਟਲੀ ਗਏ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ

Saturday, Nov 14, 2020 - 06:29 PM (IST)

ਮੁਕੇਰੀਆਂ: ਦੀਵਾਲੀ ਵਾਲੇ ਦਿਨ ਛਾਇਆ ਮਾਤਮ, ਦੋ ਮਹੀਨੇ ਪਹਿਲਾਂ ਇਟਲੀ ਗਏ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ

ਮਕੇਰੀਆਂ (ਝਾਵਰ)— ਇਕ ਪਾਸੇ ਜਿੱਥੇ ਪੂਰਾ ਦੇਸ਼ ਅੱਜ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਮਨਹੂਸ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇਕ ਖ਼ਬਰ ਮਕੇਰੀਆਂ ਦੇ ਉੱਪ ਮੰਡਲ ਦੇ ਪਿੰਡ ਉਮਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ ਜਦੋਂ ਪਰਿਵਾਰ ਦੇ ਜਵਾਨ ਪੁੱਤ ਦੀ ਇਟਲੀ ਵਿਖੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੀਤ ਸਿੰਘ (31) ਪੁੱਤਰ ਬਲਵਿੰਦਰ ਸਿੰਘ ਉਮਰਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ

ਮਿਲੀ ਜਾਣਕਾਰੀ ਮੁਤਾਬਕ ਅਜੀਤ ਸਿੰਘ ਪਿਛਲੇ 7 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਅਤੇ ਮਾਰਚ ਮਹੀਨੇ ਹੀ ਛੁੱਟੀ ਬਤੀਤ ਕਰਨ ਲਈ ਘਰ ਵਾਪਸ ਆਇਆ ਸੀ। ਅਜੀਤ ਨੂੰ ਘਰੋਂ ਛੁੱਟੀ ਕੱਟ ਕੇ ਦੋ ਮਹੀਨੇ ਪਹਿਲਾਂ ਹੀ ਫਿਰ ਤੋਂ ਇਟਲੀ 'ਚ ਗਿਆ ਸੀ, ਜਿੱਥੇ ਇਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ 6 ਸਾਲ ਦਾ ਲੜਕਾ, 4 ਸਾਲ ਦੀ ਲੜਕੀ ਵਿਧਵਾ ਪਤਨੀ ਅਤੇ ਮਾਤਾ-ਪਿਤਾ ਨੂੰ ਰੋਂਦੇ ਛੱਡ ਗਿਆ ਹੈ। ਮ੍ਰਿਤਕ ਦੀ ਦੇਹ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

shivani attri

Content Editor

Related News