ਜਲੰਧਰ: ਪਾਰਕ ਨੇੜੇ ਤੋਂ ਮਿਲੀ ਇਕ ਨੌਜਵਾਨ ਦੀ ਲਾਸ਼

Monday, Sep 24, 2018 - 01:16 PM (IST)

ਜਲੰਧਰ: ਪਾਰਕ ਨੇੜੇ ਤੋਂ ਮਿਲੀ ਇਕ ਨੌਜਵਾਨ ਦੀ ਲਾਸ਼

ਜਲੰਧਰ (ਵਰੁਣ)— ਛੋਟੀ ਬਾਰਾਦਰੀ 'ਚ ਇਕ ਪਾਰਕ ਦੇ ਬਾਹਰੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਥਾਣਾ ਨੰਬਰ-7 ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਦੇਰ ਰਾਤ ਹੋ ਗਈ ਸੀ ਪਰ ਸਵੇਰੇ ਸੈਰ ਕਰ ਰਹੇ ਲੋਕਾਂ ਨੇ ਲਾਸ਼ ਨੂੰ ਦੇਖ ਪੁਲਸ ਨੂੰ ਸੂਚਿਤ ਕੀਤਾ। ਪੁਲਸ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਠੰਡ ਜਾਂ ਫਿਰ ਓਵਰਡੋਜ਼ ਨਸ਼ਾ ਹੋ ਸਕਦਾ ਹੈ।


Related News