ਭਿਆਨਕ ਹਾਦਸੇ ''ਚ ਉੱਡੇ ਕਾਰ ਦੇ ਪਰਖੱਚੇ, ਜਨਮ ਦਿਨ ਤੋਂ ਦੋ ਦਿਨ ਪਹਿਲਾਂ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ

Tuesday, Aug 06, 2024 - 07:05 PM (IST)

ਭਿਆਨਕ ਹਾਦਸੇ ''ਚ ਉੱਡੇ ਕਾਰ ਦੇ ਪਰਖੱਚੇ, ਜਨਮ ਦਿਨ ਤੋਂ ਦੋ ਦਿਨ ਪਹਿਲਾਂ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ

ਕਪੂਰਥਲਾ (ਚੰਦਰ)- ਕਪੂਰਥਲਾ ਵਿਖੇ ਪਿੰਡ ਉੱਚਾ ਵਿਚ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਾਰਨ ਕਾਰ ਬੇਕਾਬੂ ਹੋ ਕੇ ਕਾਰ ਵਿਚ ਸਵਾਰ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਦਿਨ ਬਾਅਦ ਹੀ ਉਕਤ ਨੌਜਵਾਨ ਦਾ ਜਨਮ ਦਿਨ ਸੀ। 

PunjabKesari

ਇਹ ਵੀ ਪੜ੍ਹੋ- ਤਾੜ-ਤਾੜ ਚੱਲੇ ਲਫ਼ੇੜੇ! ਸਿਵਲ ਹਸਪਤਾਲ ਦੇ ਸਕਿਓਰਿਟੀ ਗਾਰਡ ਨਾਲ SMO ਦੇ ਡਰਾਈਵਰ ਦੀ ਹੱਥੋਪਾਈ, ਵੀਡੀਓ ਵਾਇਰਲ

ਪੁੱਤਰ ਦੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਹੀ ਭਿਆਨਕ ਹਾਦਸੇ ਨੇ ਖ਼ੁਸ਼ੀਆਂ ਮਾਤਮ ਵਿਚ ਬਦਲ ਦਿੱਤੀਆਂ ਅਤੇ ਭਰੀ ਜਵਾਨੀ ਵਿਚ ਮਾਪਿਆਂ ਦਾ ਜਵਾਨ ਪੁੱਤਰ ਜਹਾਨੋਂ ਤੁਰ ਗਿਆ। ਜਿਵੇਂ ਹੀ ਪੁੱਤਰ ਦੀ ਮੌਤ ਦੀ ਖ਼ਬਰ ਪਰਿਵਾਰ ਤੱਕ ਪਹੁੰਚੀ ਤਾਂ ਘਰ ਵਿਚ ਮਾਤਮ ਛਾ ਗਿਆ। ਜਨਮ ਦਿਨ ਵਾਲੇ ਦਿਨ ਹੀ ਮਾਪੇ ਇਕਲੌਤੇ ਪੁੱਤਰ ਨੂੰ ਅੰਤਿਮ ਵਿਦਾਈ ਦੇਣਗੇ। ਉਕਤ ਨੌਜਵਾਨ ਘਰੋਂ ਗੱਡੀ ਵਾਸ਼ ਕਰਵਾਉਣ ਲਈ ਗਿਆ ਸੀ ਅਤੇ ਪੈਟਰੋਲ ਪੰਪ ਨੇੜੇ ਰਸਤੇ ਵਿਚ ਇਹ ਭਾਣਾ ਵਾਪਰ ਗਿਆ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਪ੍ਰਿਤਪਾਲ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ ਅਤੇ 8 ਅਗਸਤ ਨੂੰ ਨੌਜਵਾਨ ਦਾ ਜਨਮ ਦਿਨ ਸੀ। ਉਕਤ ਨੌਜਵਾਨ ਪਿੰਡ ਵਿਚ ਪਹਿਲਵਾਨ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਸੀ। 

PunjabKesari

PunjabKesari

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੌਂਕ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News