ਸ੍ਰੀ ਕੀਰਤਪੁਰ ਸਾਹਿਬ ''ਚ ਵਾਪਰੇ ਸੜਕ ਹਾਦਸੇ ਨੇ ਵਿਛਾ ਦਿੱਤੇ ਸੱਥਰ, ਭੈਣ ਨੂੰ ਮਿਲਣ ਜਾ ਰਹੇ ਨੌਜਵਾਨ ਦੀ ਦਰਦਨਾਕ ਮੌਤ

06/28/2024 7:06:04 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ’ਤੇ ਅੱਜ ਸਵੇਰੇ ਪਿੰਡ ਗਾਜੀਪੁਰ ਨਜ਼ਦੀਕ ਇਕ ਪਿਕਅੱਪ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।  ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਤੇਜਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਵਾਰਡ ਨੰਬਰ 2 ਮੁਹੱਲਾ ਫਤਿਹਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਸਰਕਾਰੀ ਮੁਲਾਜ਼ਮ ਹੈ। ਅੱਜ ਉਹ ਆਪਣੇ ਸਾਲੇ ਮੁਖਤਿਆਰ ਸਿੰਘ ਪੁੱਤਰ ਗੁਰਦੇਵ ਸਿੰਘ ਬਾਸੀ ਪਿੰਡ ਥੇਹ (ਗੰਗੂਵਾਲ) ਥਾਣਾ ਸ੍ਰੀ ਅਨੰਦਪੁਰ ਸਾਹਿਬ ਜ਼ਿਲਾ ਰੂਪਨਗਰ, ਉਮਰ 40 ਸਾਲ, ਜੋਕਿ ਨਾਲਾਗੜ੍ਹ ਸਾਈਡ ਫੈਕਟਰੀ ਵਿਚ ਕੰਮ ਕਰਦਾ ਹੈ, ਨੂੰ ਫੋਨ ਕਰਕੇ ਕਿਹਾ ਕਿ ਤੂੰ ਫੈਕਟਰੀ ਜਾਣ ਲੱਗਾ, ਮੈਨੂੰ ਆਪਣੇ ਨਾਲ ਲੈ ਕੇ ਚੱਲੀ, ਮੈਂ ਆਪਣੀ ਭੈਣ ਪਾਸ ਮੜਾਂਵਾਲਾ ਨੇੜੇ ਬਰੋਟੀਵਾਲ ਹਿਮਾਚਲ ਪ੍ਰਦੇਸ਼ ਜਾਣਾ ਹੈ।

ਇਹ ਵੀ ਪੜ੍ਹੋ- ਅਕਾਲੀ ਦਲ ਵੱਲੋਂ ਬਸਪਾ ਨੂੰ ਸਮਰਥਨ ਦੇਣ 'ਤੇ ਭੜਕੇ ਬੀਬੀ ਜਗੀਰ ਕੌਰ ਤੇ ਗੁਰ ਪ੍ਰਤਾਪ ਵਡਾਲਾ, ਚੁੱਕੇ ਸਵਾਲ

PunjabKesari

ਮੇਰਾ ਸਾਲਾ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਆ ਗਿਆ ਜੋ ਆਪਣੇ ਮੋਟਰਸਾਈਕਲ ਪਲਾਟੀਨਾ ’ਤੇ ਸਵਾਰ ਸੀ। ਮੈਂ ਆਪਣੇ ਮੋਟਰਸਾਈਕਲ ’ਤੇ ਸਵਾਰ ਸੀ ਅਸੀਂ ਦੋਵੇਂ ਆਪਣੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਪਏ। ਜਦੋਂ ਅਸੀਂ ਪਿੰਡ ਗਰਦਲਾ ਤੋਂ ਥੋੜ੍ਹਾ ਅੱਗੇ ਬਾਹਦ ਪਿੰਡ ਗਾਜੀਪੁਰ ਪੁੱਜੇ ਤਾਂ ਮੇਰਾ ਸਾਲਾ ਮੁਖਤਿਆਰ ਸਿੰਘ ਮੇਰੇ ਤੋਂ ਥੋੜ੍ਹਾ ਅੱਗੇ ਜਾ ਰਿਹਾ ਸੀ । ਇਕ ਮਹਿੰਦਰਾ ਪਿਕਅੱਪ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਸਾਨੂੰ ਪਾਸ ਹੋਈ ਅਤੇ ਅਚਾਨਕ ਮੇਰੇ ਸਾਲੇ ਦੇ ਮੋਟਰਸਾਈਕਲ ਅੱਗੇ ਇਕ ਦਮ ਬਰੇਕ ਮਾਰ ਦਿੱਤੀ, ਜਿਸ ਨਾਲ ਮੇਰੇ ਸਾਲੇ ਦਾ ਮੋਟਰਸਾਈਕਲ ਅਣਬੈਲੈਂਸ ਹੋ ਕੇ ਪਿਕਅੱਪ ਦੀ ਬੈਕ ਸਾਈਡ ’ਤੇ ਵੱਜਾ ਅਤੇ ਮੇਰੇ ਸਾਲੇ ਦਾ ਸਿਰ ਪਿਕਅੱਪ ਦੇ ਡਾਲੇ ਨਾਲ ਵੱਜਾ।

PunjabKesari

ਉਸ ਦੇ ਮੱਥੇ ’ਤੇ ਗੰਭੀਰ ਸੱਟ ਲੱਗ ਗਈ ਅਤੇ ਮੇਰੇ ਵੇਖਦੇ ਹੀ ਵੇਖਦੇ ਉਹ ਸੜਕ ’ਤੇ ਸਮੇਤ ਮੋਟਰਸਾਈਕਲ ਦੇ ਡਿੱਗ ਗਿਆ ਅਤੇ ਉਸ ਦੇ ਸਿਰ’ਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ। ਇਸ ਦੌਰਾਨ ਮੈ ਆਪਣਾ ਮੋਟਰ ਸਾਈਕਲ ਸਾਈਡ ’ਤੇ ਲਗਾ ਕੇ ਇਕ ਦਮ ਅਪਣੇ ਸਾਲੇ ਵੱਲ ਨੂੰ ਗਿਆ ਤਾਂ ਮੈ ਇਸ ਮੌਕੇ ਪਿੱਕਅੱਪ ਦਾ ਨੰਬਰ ਪੜ੍ਹਿਆ। ਇਸ ਮੌਕੇ ਉਥੇ ਕਾਫ਼ੀ ਲੋਕ ਇਕੱਠੇ ਹੋ ਗਏ ਤਾਂ ਪਿਕਅੱਪ ਦਾ ਡਰਾਈਵਰ ਸਾਡੇ ਪਾਸ ਆਇਆ, ਜਿਸ ਨੇ ਆਪਣਾ ਨਾਮ ਸੁਰੇਸ਼ ਕੁਮਾਰ ਪੁੱਤਰ ਕਾਂਸ਼ੀ ਰਾਮ ਵਾਸੀ ਪਿੰਡ ਸਰਾਚੀ ਥਾਣਾ ਓਟ ਜ਼ਿਲ੍ਹਾ ਮੰਡੀ ਦੱਸਿਆ।

ਇਹ ਵੀ ਪੜ੍ਹੋ- ਪਤਨੀ ਗੁਰਪ੍ਰੀਤ ਕੌਰ ਤੇ ਧੀ ਨਿਆਮਤ ਨਾਲ ਡੇਰਾ ਸੱਚਖੰਡ ਬੱਲਾਂ ਪਹੁੰਚੇ CM ਭਗਵੰਤ ਮਾਨ

ਮੇਰੇ ਸਾਲੇ ਦੀ ਹਾਲਾਤ ਬਹੁਤ ਗੰਭੀਰ ਸੀ ਤਾਂ ਮੈ ਰਾਹਗੀਰਾਂ ਦੀ ਮਦਦ ਨਾਲ ਆਪਣੇ ਸਾਲੇ ਨੂੰ ਪ੍ਰਾਈਵੇਟ ਗੱਡੀ ਵਿਚ ਪਾ ਕੇ ਇਲਾਜ ਲਈ ਸੀ. ਐੱਚ. ਸੀ. ਭਰਤਗੜ੍ਹ ਲਿਆਂਦਾ ਤਾਂ ਡਾਕਟਰ ਸਾਹਿਬ ਨੇ ਮੇਰੇ ਸਾਲੇ ਮੁਖਤਿਆਰ ਸਿੰਘ ਨੂੰ ਚੈੱਕ ਕਰਕੇ ਉਸ ਨੂੰ ਮ੍ਰਿਤਕ ਐਲਾਣ ਦਿੱਤਾ। ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪਿਕਅੱਪ ਦੇ ਡਰਾਈਵਰ ਸੁਰੇਸ਼ ਕੁਮਾਰ ਕਾਰਨ ਵਾਪਰਿਆ ਹੈ । ਇਸ ਲਈ ਉਕਤ ਜੀਪ ਅਤੇ ਉਸਦੇ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਪੁਲਸ ਵੱਲੋਂ ਉਕਤ ਪਿਕਅੱਪ ਗੱਡੀ ਅਤੇ ਉਸ ਦੇ ਚਾਲਕ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕ ਮੁਖਤਿਆਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ, ਬਾਰਿਸ਼ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਦਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News