ਭੈਣ ਨੂੰ ਛੱਡ ਕੇ ਘਰ ਵਾਪਸ ਜਾ ਰਹੇ ਭਰਾ ਨਾਲ ਵਾਪਰੇ ਭਾਣੇ ਨੇ ਘਰ 'ਚ ਪੁਆਏ ਵੈਣ

Saturday, Jul 16, 2022 - 01:44 PM (IST)

ਭੈਣ ਨੂੰ ਛੱਡ ਕੇ ਘਰ ਵਾਪਸ ਜਾ ਰਹੇ ਭਰਾ ਨਾਲ ਵਾਪਰੇ ਭਾਣੇ ਨੇ ਘਰ 'ਚ ਪੁਆਏ ਵੈਣ

ਮਹਿਤਪੁਰ (ਛਾਬੜਾ)- ਥਾਣਾ ਮਹਿਤਪੁਰ ਅਧੀਨ ਪੈਂਦੇ ਪਿੰਡ ਛੋਟੇ ਬਿਲੇ ਦੇ ਨੌਜਵਾਨ ਸਿਮਰਨਪ੍ਰੀਤ ਸਿੰਘ ਪੁੱਤਰ ਹਰਮੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਹਰਮੀਤ ਆਪਣੀ ਭੈਣ ਨੂੰ ਮਹਿਤਪੁਰ ਤੋਂ ਛੱਡ ਕੇ ਵਾਪਸ ਪਿੰਡ ਜਾਂ ਰਿਹਾ ਸੀ, ਇਸੇ ਦੌਰਾਨ ਪੇਪਰ ਮਿੱਲ ਕੋਲ ਤੇਜ਼ ਰਫ਼ਤਾਰ ਟਰੈਕਟਰ-ਟਾਰਲੀ ਜਰਨੈਲ ਸਿੰਘ ਪੁੱਤਰ ਪਾਲ ਸਿੰਘ ਵਾਸੀ ਲੌਂਗ੍ਹੜ ਨੇ ਸੜਕ ਤੇ ਇਕ ਦਮ ਚਾੜ੍ਹ ਦਿਤਾ ਜਿਸ ਕਰਕੇ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਸਿਮਰਨਪ੍ਰੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਮਹਿੰਦਰ ਪਾਲ ਸਿੰਘ ਟੂਰਨਾ ਐੱਣ. ਸੀ. ਦੇ ਬਿਆਨਾਂ 'ਤੇ ਜਰਨੈਲ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਫਟਿਆ 'ਕੋਰੋਨਾ' ਬੰਬ, 50 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News