ਪੂਜਾ ਪਾਠ ਦੀ ਸਮੱਗਰੀ ਜਲ ਪ੍ਰਵਾਹ ਕਰਨ ਗਏ ਲੜਕਾ-ਲੜਕੀ ਦੀ ਪਾਣੀ 'ਚ ਡੁੱਬਣ ਨਾਲ ਮੌਤ (ਵੀਡੀਓ)
Wednesday, Mar 21, 2018 - 04:51 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ 'ਦੇ ਪਿੰਡ ਰੂਪਾਨਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਥੇ ਇਕੋ ਪਰਿਵਾਰ ਦੇ 2 ਬੱਚਿਆਂ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਭੈਣ-ਭਰਾ ਪਲਕ ਅਤੇ ਸੰਜੂ ਆਪਣੇ ਪਿਤਾ ਨਾਲ ਸਕੂਲ ਜਾ ਰਹੇ ਸਨ। ਰਾਸਤੇ 'ਚ ਉਹ ਨਰਾਤਿਆ ਦੀ ਪੂਜਾ ਤੋਂ ਬਾਅਦ ਸਮੱਗਰੀ ਨੂੰ ਨਹਿਰ 'ਚ ਤਾਰਨ ਲਈ ਰੁਕ ਗਏ। ਸਮੱਗਰੀ ਪਾਉਦਿਆਂ ਬੱਚੀ ਪਲਕ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਦੇ ਪਾਣੀ 'ਚ ਡੁੱਬ ਗਈ। ਆਪਣੀ ਭੈਣ ਪਲਕ ਨੂੰ ਬਚਾਉਣ ਲਈ ਉਸ ਦੇ ਭਰਾ ਸੰਜੂ ਨੇ ਨਹਿਰ 'ਚ ਛਾਲ ਮਾਰ ਦਿੱਤੀ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਲੜਕਾ ਰੁੜ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲੜਕੀ ਪਲਕ ਦੀ ਲਾਸ਼ ਨੂੰ ਬਰਾਮਦ ਕਰ ਲਿਆ ਪਰ ਲੜਕੇ ਸੰਜੂ ਦੀ ਲਾਸ਼ ਅੱਜੇ ਤੱਕ ਨਹੀਂ ਮਿਲੀ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।