ਚੰਡੀਗੜ੍ਹ ਦੇ ਹੋਟਲ ''ਚ ਵੱਡੀ ਵਾਰਦਾਤ, ਮੁੰਡੇ-ਕੁੜੀ ਨੇ ਕੀਤੀ ਖੁਦਕੁਸ਼ੀ
Saturday, Sep 07, 2019 - 01:08 PM (IST)

ਚੰਡੀਗੜ੍ਹ : ਸ਼ਹਿਰ ਦੇ ਸੈਕਟਰ-42 ਸਥਿਤ ਇਕ ਹੋਟਲ 'ਚ ਇਕ ਕੁੜੀ-ਮੁੰਡੇ ਵਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਸ਼ਨੀਵਾਰ ਸਵੇਰੇ ਜਦੋਂ ਦੋਹਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਜਦੋਂ ਦਰਵਾਜ਼ਾ ਤੋੜਿਆ ਤਾਂ ਦੋਹਾਂ ਨੂੰ ਲਟਕਦੇ ਹੋਏ ਪਾਇਆ ਗਿਆ।