ਬੁਟੀਕ ਦੀ ਦੁਕਾਨ ਦੇ ਮਹੂਰਤ ਦੇ ਪੰਜਵੇਂ ਦਿਨ ਵਾਪਰੀ ਘਟਨਾ, ਸੀ. ਸੀ. ਟੀ. ਵੀ. ਵੀਡੀਓ ਦੇਖੀ ਤਾਂ ਉੱਡੇ ਹੋਸ਼

2/26/2021 6:16:17 PM

ਫ਼ਿਰੋਜ਼ਪੁਰ  (ਸੰਨੀ ਚੋਪੜਾ): ਫ਼ਿਰੋਜ਼ਪੁਰ ’ਚ ਚੋਰਨੀਆਂ ਦੇ ਇਕ ਗੈਂਗ ਨੇ 5 ਦਿਨ ਪਹਿਲਾਂ ਹੀ ਖੁਲ੍ਹੇ ਇਕ ਬੁਟੀਕ ’ਚ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ’ਚ ਸਥਿਤ ਪੰਜਾਬ ਬੁਟੀਕ ਨਾਂ ਤੋਂ ਨਵਾਂ ਬੂਟੀਕ ਖੋਲ੍ਹਿਆ ਗਿਆ ਸੀ, ਜਿਸ ’ਚ ਲੱਖਾਂ ਰੁਪਏ ਦਾ ਕੱਪੜਾ ਲਿਆ ਕੇ ਰੱਖਿਆ ਗਿਆ ਸੀ ਪਰ ਚੋਰ ਮਹਿਲਾਵਾਂ ਦੇ ਗੈਂਗ ਤੋਂ ਨਹੀਂ ਬੱਚ ਸਕਿਆ। ਸਵੇਰੇ ਜਦੋਂ ਦੁਕਾਨ ਦੀਆਂ ਦੋ ਮਹਿਲਾ ਮਾਲਕਾਂ ਨੇ ਆ ਕੇ ਦੇਖਿਆ ਤਾਂ ਸਾਰਾ ਕੱਪੜਾ ਚੋਰੀ ਹੋ ਚੁੱਕਾ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਕਈ ਮਹਿਲਾਵਾਂ ਅਤੇ ਬੱਚਿਆਂ ਨੇ ਸਵੇਰੇ 6 ਵਜੇ ਦੇ ਕਰੀਬ ਦੁਕਾਨ ਦਾ ਸ਼ਟਰ ਸਾਈਡ ਤੋਂ ਉੱਪਰ ਕਰਕੇ ਬੱਚਿਆਂ ਨੂੰ ਅੰਦਰ ਭੇਜ ਦਿੱਤਾ ਅਤੇ ਸਾਰਾ ਕੱਪੜਾ ਚੋਰੀ ਕਰਕੇ ਨਿਕਲ ਗਏ। ਮਾਲਕਣ ਨੇ ਦੱਸਿਆ ਕਿ ਇਹ ਬੁਟੀਕ ਉਨ੍ਹਾਂ ਨੇ 5 ਦਿਨ ਪਹਿਲਾਂ ਹੀ ਖੋਲ੍ਹੀ ਸੀ ਅਤੇ ਲੋਨ ਤੇ ਪੈਸੇ ਲੈ ਕੇ ਸਾਮਾਨ ਪਾਇਆ ਸੀ ਪਰ ਚੋਰ ਸਾਰਾ ਸਾਮਾਨ ਲੈ ਕੇ ਨਿਕਲ ਗਏ। 

ਇਹ ਵੀ ਪੜ੍ਹੋ:  ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੋਂ ਖਫ਼ਾ ਨੌਜਵਾਨ ਨੇ ਸ਼ਰੇਆਮ ਸੱਥ 'ਚ ਐਲਾਨ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

PunjabKesari

ਚੋਰਨੀਆਂ ਦੇ ਗੈਂਗ ਦੀ ਇਹ ਸਾਰੀ ਵਾਰਦਾਤ ਨਾਲ ਲੱਗੇ ਇਸ ਸੀ.ਸੀ.ਟੀ.ਵੀ. ’ਚ ਕੈਦ ਹੋ ਗਈ, ਜਿਸ ’ਚ ਉਹ ਚੋਰੀ ਦਾ ਕੱਪੜਾ ਪਿੱਠ ’ਤੇ ਰੱਖ ਕੇ ਲਿਜਾਂਦੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਮਹਿਲਾਵਾਂ ਦੇ ਨਾਲ ਬੱਚੇ ਵੀ ਹਨ। ਉੱਥੇ ਪੀੜਤਾਂ ਦਾ ਕਹਿਣਾ ਹੈ ਕਿ ਪੁਲਸ ’ਚ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਨਹੀਂ ਆਇਆ ਹੈ। ਉੱਥੇ ਘਟਨਾ ਵਾਲੀ ਥਾਂ ’ਤੇ ਮੀਡੀਆ ਦੀ ਟੀਮ ਪਹੁੰਚਣ ਦੇ ਬਾਅਦ ਪਹੁੰਚੀ ਪੁਲਸ ਦੀ ਟੀਮ ਜਲਦ ਕਾਰਵਾਈ ਕਰਨ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜਦੀ ਹੋਈ ਨਜ਼ਰ ਆ ਰਹੀ ਹੈ ਅਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲ ਰਹੀ ਹੈ। 

ਇਹ ਵੀ ਪੜ੍ਹੋ:  ਗੁਰੂਹਰਸਹਾਏ: ਨੌ ਦਿਨ ਪਹਿਲਾਂ ਘਰੋਂ ਕੰਮ 'ਤੇ ਗਿਆ ਵਿਅਕਤੀ, ਅੱਜ ਇਸ ਹਾਲਤ 'ਚ ਲਾਸ਼ ਦੇਖ ਪਰਿਵਾਰ ਦੇ ਉੱਡੇ ਹੋਸ਼


Shyna

Content Editor Shyna