84 ਬੋਤਲਾਂ ਸ਼ਰਾਬ ਅਤੇ 200 ਗ੍ਰਾਮ ਨਸ਼ੀਲੇ ਪਦਾਰਥ ਸਹਿਤ ਦੋ ਕਾਬੂ

Tuesday, Feb 20, 2018 - 05:19 AM (IST)

ਸ਼ਾਹਕੋਟ, (ਤ੍ਰੇਹਨ, ਮਰਵਾਹਾ) – ਸਥਾਨਕ ਪੁਲਸ ਨੇ ਅੱਜ ਦੋ ਵਿਅਕਤੀਆਂ ਨੂੰ 200 ਗ੍ਰਾਮ ਨਸ਼ੀਲੇ ਪਦਾਰਥ ਤੇ 84 ਬੋਤਲਾਂ ਸ਼ਰਾਬ ਸਹਿਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸਥਾਨਕ ਮਾਡਲ ਪੁਲਸ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਏ. ਐੱਸ. ਆਈ. ਦੀ ਅਗਵਾਈ 'ਚ ਪੁਲਸ ਨੇ ਗਸ਼ਤ ਦੌਰਾਨ ਬਲਵੀਰ ਪੁੱਤਰ ਭਜਨ ਵਾਸੀ ਪਿੰਡ ਕਿਲੀ (ਸ਼ਾਹਕੋਟ) ਨੂੰ ਆਈ-20 ਕਾਰ ਨੰ. ਪੀ ਬੀ 08 ਏ. ਸੀ. 4820  ਸਹਿਤ ਕਾਬੂ ਕਰ ਕੇ ਦੋਸ਼ੀ ਕੋਲੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। 
ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾਂ ਬਲਵਿੰਦਰ ਸਿੰਘ ਏ. ਐੱਸ. ਆਈ. ਦੀ ਅਗਵਾਈ 'ਚ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਗੁਰਮੇਜ ਸਿੰਘ ਪੁੱਤਰ ਸ਼ਿਵਕਰਨ ਸਿੰਘ ਵਾਸੀ ਮੁਹੱਲਾ ਬੇਰੀਆਂ ਵਾਲਾ ਥਾਣਾ ਮੋਗਾ ਸਿਟੀ-2 ਨੂੰ ਐਕਟਿਵਾ ਸਕੂਟਰ ਨੰ. ਪੀ ਬੀ 29 ਏ. ਏ. 5765 ਸਹਿਤ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ 4 ਬੋਤਲਾਂ ਫਸਟ ਚੁਆਇਸ ਸ਼ਰਾਬ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀ ਖਿਲਾਫ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।


Related News