ਕਿਸਾਨਾਂ ਦੀ ਸਹੂਲਤ ਲਈ ਦਿੱਲੀ ਬਾਰਡਰ ’ਤੇ ਕਰਵਾਇਆ ਬੋਰਵੈੱਲ
Sunday, Mar 28, 2021 - 01:06 AM (IST)
ਖੰਨਾ (ਸੁਖਵਿੰਦਰ ਕੌਰ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਯੋਗਦਾਨ ਦਿੰਦੇ ਹੋਏ ਸਿੰਘੂ ਅਤੇ ਕੁੰਡਲੀ ਹੱਦ ਦਿੱਲੀ ਵਿਖੇ ਆਗਾਮੀ ਗਰਮੀ ਦੇ ਸੀਜਨ ਦੌਰਾਨ ਪਾਣੀ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਸੰਤ ਬਾਬਾ ਬੇਅੰਤ ਸਿੰਘ ਜੀ, ਸੰਤ ਬਾਬਾ ਸੁਖਦੇਵ ਸਿੰਘ ਜੀ ਬੇਰ ਕਲਾਂ (ਹੇਮਕੁੰਟ ਲੰਗਰਾਂ ਵਾਲਿਆਂ) ਵੱਲੋਂ ਕੇ. ਐੱਫ. ਸੀ. ਦੀ ਇਮਾਰਤ ਦੇ ਸਾਹਮਣੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਵਾਲਿਆਂ ਦੀ ਪ੍ਰੇਰਨਾ ਸਦਕਾ ਸਮੂਹ ਲੰਗਰਾਂ ਅਤੇ ਸੰਗਤਾਂ ਵਾਸਤੇ ਪਾਣੀ ਲਈ ਬੋਰਵੈੱਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਬੇਅੰਤ ਸਿੰਘ ਜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਅੰਦੋਲਨ ਕਰ ਰਹੇ ਕਿਸਾਨਾਂ ਦੀ ਸੇਵਾ ਲਈ ਇਕ ਨਿੱਕਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਅੰਦੋਲਨ ਦੇ ਲੰਬਾ ਚੱਲਣ ਦੇ ਅਸਾਰ ਦਿਖ ਰਹੇ ਹਨ। ਇਸ ਮੌਕੇ ਬੋਰਵੈੱਲ ’ਤੇ ਆਏ ਖਰਚੇ ਲਈ ਬਾਬਾ ਬੇਅੰਤ ਸਿੰਘ ਵੱਲੋਂ ਡੇਢ ਲੱਖ ਰੁਪਏ ਦਾ ਚੈੱਕ ਸੰਗਤਾਂ ਦੀ ਮੌਜੂਦਗੀ ’ਚ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਗਿਆ। ਇਸ ਤੋਂ ਇਲਾਵਾ ਬਾਬਾ ਜੀ ਵੱਲੋਂ ਠੰਡੇ ਪਾਣੀ ਲਈ ਵਾਟਰ ਕੂਲਰ ਅਤੇ ਲੰਗਰਾਂ ਲਈ ਰਾਸ਼ਨ ਦੀ ਸੇਵਾ ਕੀਤੀ ਗਈ। ਉਪਰੰਤ ਸਮੂਹ ਸੰਗਤ ਅਤੇ ਸਿੰਘ ਸਾਹਿਬ ਵੱਲੋਂ ਬਾਬਾ ਸੁਖਦੇਵ ਸਿੰਘ ਅਤੇ ਬਾਬਾ ਬੇਅੰਤ ਸਿੰਘ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।