ਬਾਰਡਰ ਰੇਂਜ ’ਚ ਪੁਲਸ ਨੇ 49 ਕਿੱਲੋਂ ਤੋਂ ਵੱਧ ਹੈਰੋਇਨ ਬਰਾਮਦ ਕਰ 18 ਪ੍ਰਮੁੱਖ ਤਸੱਕਰਾਂ ਨੂੰ ਕੀਤਾ ਗ੍ਰਿਫ਼ਤਾਰ: IG ਚਾ
Saturday, Jul 02, 2022 - 06:47 PM (IST)
ਗੁਰਦਾਸਪੁਰ (ਵਿਨੋਦ) - ਬੀਤੇ ਕੁਝ ਮਹੀਨੇ ਤੋਂ ਪੰਜਾਬ ਪੁਲਸ ਬਾਰਡਰ ਰੇਂਜ ਅਧੀਨ ਪੁਲਸ ਜ਼ਿਲ੍ਹਿਆਂ ’ਚ 49 ਕਿਲੋਂ ਹੈਰੋਇਨ ਫੜ ਕੇ 18 ਪ੍ਰਮੁੱਖ ਨਸ਼ਾਂ ਤਸ਼ੱਕਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਪ੍ਰਗਟਾਵਾ ਪੰਜਾਬ ਪੁਲਸ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਪੁਲਸ ਮੋਹਨੀਸ਼ ਚਾਵਲਾ ਨੇ ਅੱਜ ਜ਼ਿਲ੍ਹਾ ਪੁਲਸ ਮੁਖੀ ਦਫ਼ਤਰ ਗੁਰਦਾਸਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਹਰਜੀਤ ਸਿੰਘ ਵੀ ਸੀ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ
ਆਈ.ਜੀ ਚਾਵਲਾ ਨੇ ਕਿਹਾ ਕਿ ਅਸੀ ਨਸ਼ਾ ਤਸੱਕਰਾਂ ਦਾ ਮਕੜ ਜਾਲ ਤੋੜਨ ਵਿਚ ਕਾਫੀ ਹੱਦ ਤੱਕ ਸਫ਼ਲ ਹੋਏ ਹਾਂ ਪਰ ਅਜੇ ਵੀ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਾਡਾ ਗੁਆਂਢੀ ਦੇਸ਼ ਭਾਰਤ ਵਿਚ ਨਸ਼ੀਲੇ ਪਦਾਰਥ ਜ਼ਿਆਦਾ ਤੋਂ ਜ਼ਿਆਦਾ ਭੇਜਣ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਨਸ਼ੀਲੇ ਪਦਾਰਥਾਂ ਦੇ ਤਸਕਰ ਤਾਰਕ ਹੁਸੈਨ ਦੇ ਪੰਜਾਬ ਦੇ ਕੁਝ ਨਸ਼ਾ ਤਸਕਰਾਂ ਨਾਲ ਡੂੰਘੇ ਸਬੰਧ ਹਨ। ਜੰਮੂ ਕਸ਼ਮੀਰ ਦੇ ਰਸਤੇ ਪਾਕਿਸਤਾਨ ਤੋਂ ਆਏ ਨਸ਼ੀਲੇ ਪਦਾਰਥ ਪੰਜਾਬ ਦੇ ਰਸਤੇ ਅਤੇ ਪੰਜਾਬ ਦੇ ਤਸਕਰਾਂ ਦੇ ਮਧਿਅਮ ਨਾਲ ਅੱਗੇ ਪੂਰੇ ਦੇਸ਼ ਵਿਚ ਭੇਜੇ ਜਾਂਦੇ ਹਨ। ਪੰਜਾਬ ਵਿਚ ਮਲਕੀਤ ਸਿੰਘ ਵਾਸੀ ਚੀਮਾ ਕਲਾਂ ਇਕ ਪ੍ਰਮੁੱਖ ਤਸਨਕਰ ਹੈ, ਜੋ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦਾ ਸਰਗਨਾ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)
ਉਨ੍ਹਾਂ ਨੇ ਦੱਸਿਆ ਕਿ ਬੀਤੇ ਸਾਲ 26 ਅਗਸਤ 2021 ਨੂੰ ਕੱਥੂਨੰਗਲ ਪੁਲਸ ਨੇ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਤੋਂ 21 ਕਿੱਲੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਦਕਿ ਉਦੋਂ ਦੋਸ਼ੀ ਤੋਂ 38 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਸੀ। ਇਸ ਤਰਾਂ ਇਸ ਸਾਲ 19 ਮਈ ਨੂੰ ਸੁਜਾਨਪੁਰ ਪੁਲਸ ਨੇ 5 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 10 ਕਿੱਲੋਂ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜੋ ਦੋਸ਼ੀ ਇਕ ਟਰੱਕ ਵਿਚ ਲੈ ਕੇ ਜਾ ਰਹੇ ਸੀ। ਜਦਕਿ ਇਸੇ ਦਿਨ ਸ਼ਾਹਪੁਰਕੰਢੀ ਪੁਲਸ ਨੇ 5 ਦੋਸ਼ੀਆਂ ਨੂੰ ਇਕ ਕਾਰ ਸਮੇਤ ਕਾਬੂ ਕਰਕੇ ਉਨ੍ਹਾਂ ਤੋਂ 2 ਕਿੱਲੋਂ ਹੈਰੋਇਨ, ਇਕ ਰਿਵਾਲਵਰ ਤੇ ਇਕ ਦੇਸੀ ਰਿਵਾਲਵਰ ਬਰਾਮਦ ਕੀਤਾ ਸੀ। 16-6-2022 ਨੂੰ ਗੁਰਦਾਸਪੁਰ ਸਦਰ ਪੁਲਸ ਨੇ 3 ਨਸ਼ਾ ਤਸਕਰਾਂ ਨੂੰ ਦੋ ਕਾਰਾਂ ਸਮੇਤ ਕਾਬੂ ਕੀਤਾ ਸੀ। ਇਹ ਦੋਸ਼ੀ ਭਾਰਤ-ਪਾਕਿ ਸੀਮਾ ਤੋਂ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਮੰਗਵਾਉਂਦੇ ਸੀ।
ਪੜ੍ਹੋ ਇਹ ਵੀ ਖ਼ਬਰ: ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ SGPC ਵੱਲੋਂ ਸਵਾਗਤ, ਹਵਾਈ ਸਫਰ ’ਤੇ ਆਇਆ ਖ਼ਰਚ ਕੀਤਾ ਅਦਾ
ਆਈ.ਜੀ ਚਾਵਲਾ ਨੇ ਦੱਸਿਆ ਕਿ ਬੀਤੇ ਦਿਨੀਂ ਦੀਨਾਨਗਰ ਪੁਲਸ ਨੇ ਵਧੀਆਂ ਢੰਗ ਨਾਲ ਕੰਮ ਕਰਦੇ ਹੋਏ ਚਾਰ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 16 ਕਿੱਲੋਂ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਦੋਸ਼ੀ ਇਕ ਇਨੋਵਾ ਕਾਰ ਅਤੇ ਕਰਵੇਟਾ ਕਾਰ ਵਿਚ ਜੰਮੂ ਕਸ਼ਮੀਰ ਤੋਂ ਇਹ ਹੈਰੋਇਨ ਲੈ ਕੇ ਆਏ ਸੀ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਦੇ ਸੁੰਦਰਬਨੀ ਵਾਸੀ ਤਾਰਿਕ ਹੁਸੈਨ ਨਸ਼ੇ ਦਾ ਤਸਕਰ ਹੈ ਅਤੇ ਉਹ ਨਸ਼ੇ ਦੀ ਵੱਡੀ ਖੇਪ ਪਾਕਿਸਤਾਨ ਤੋਂ ਮੰਗਵਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਦੀਨਾਨਗਰ ਵਿਚ ਫੜੇ ਗਏ ਤਸਕਰਾਂ ਤੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਹੈ ਕਿ ਪਹਿਲਾ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਤਸਕਰ ਮਲਕੀਤ ਸਿੰਘ ਵਾਸੀ ਚੀਮਾ ਕਲਾਂ ਪੰਜ ਵਾਰ ਜੰਮੂ ਕਸ਼ਮੀਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਚੁੱਕਾ ਹੈ। ਮਲਕੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਪੁਲਸ ਸਟੇਸ਼ਨਾਂ ’ਚ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮਾਂ ਆਉਣ ’ਤੇ ਸਨਮਾਨਿਤ ਕੀਤਾ ਜਾਵੇਗਾ।