ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ

Wednesday, Jun 10, 2020 - 11:13 AM (IST)

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ

ਫਿਰੋਜ਼ਪੁਰ (ਮਨਦੀਪ ਕੁਮਾਰ): ਪੰਜਾਬ ਸਰਕਾਰ ਦੇ ਝੋਨੇ ਦੀ ਬਿਜਾਈ ਦੇ ਲਈ ਦਿੱਤੇ ਗਏ ਨਿਰਦੇਸ਼ਾਂ 'ਤੇ ਅੱਜ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ 'ਚ ਕਿਸਾਨਾਂ ਵਲੋਂ ਆਪਣੇ ਖੇਤਾਂ 'ਚ ਝੋਨੇ ਦੀ ਬਿਜਾਈ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਚੱਲਦੇ ਪ੍ਰਵਾਸੀ ਮਜ਼ਦੂਰਾਂ ਵਲੋਂ ਆਪਣੇ ਘਰਾਂ 'ਚ ਜਾਣ ਤੋਂ ਬਾਅਦ ਲੇਬਰ ਦੀ ਕਮੀ ਹੋਣ ਦੇ ਚੱਲਦੇ ਲੇਬਰ ਦਾ ਝੋਨੇ ਦੀ ਬਿਜਾਈ ਦਾ ਪ੍ਰਤੀ ਏਕੜ ਰੇਟ 3 ਹਜ਼ਾਰ ਤੋਂ 5 ਹਜ਼ਾਰ ਰੁਪਏ ਹੋ ਗਿਆ ਹੈ। ਇਸ਼ ਲਈ ਕੁਝ ਕਿਸਾਨ ਜਿਨ੍ਹਾਂ ਦੇ ਕੋਲ ਆਪਣੀ ਪੰਜਾਬੀ ਲੇਬਰ ਹੈ ਉਹ ਆਪਣੇ ਖੇਤਾਂ 'ਚ ਲੇਬਰ ਦੇ ਨਾਲ ਝੋਨੇ ਦੀ ਬਿਜਾਈ ਕਰ ਰਹੇ ਹਨ ਅਤੇ ਕੁਝ ਕਿਸਾਨ ਲੇਬਰ ਦੀ ਕਮੀ ਹੋਣ ਦੇ ਚੱਲਦੇ ਸਿੱਧੀ ਬਿਜਾਈ ਕਰਨ ਲਈ ਮਜ਼ਬੂਰ ਹਨ। ਦੱਸਣਯੋਗ ਹੈ ਕਿ ਫਿਰੋਜ਼ਪੁਰ ਦੇ ਕਿਸਾਨ ਕਰਤਾਰ ਸਿੰਘ ਜਸਪ੍ਰੀਤ ਸਿੰਘ ਗੁਰਦਰਸ਼ਨ ਸਿੰਘ ਸਾਹਿਬ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਵੱਧ ਤੋਂ ਵੱਧ ਦਿੱਤੀ ਜਾਵੇ ਤਾਂਕਿ ਉਨ੍ਹਾਂ ਨੂੰ ਝੋਨੇ ਦੀ ਬੀਜਾਈ 'ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ।

ਇਹ ਵੀ ਪੜ੍ਹੋ: ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ: ਹਰਪਾਲ  ਚੀਮਾ


author

Shyna

Content Editor

Related News