ਸਰਹੱਦੀ ਖੇਤਰ ’ਚ ਪੁਲਸ ਨੇ ਕੀਤਾ ਫਲੈਗ ਮਾਰਚ, ਸਰਚ ਮੁਹਿੰਮ ਚਲਾਈ

Monday, Jun 28, 2021 - 09:57 AM (IST)

ਸਰਹੱਦੀ ਖੇਤਰ ’ਚ ਪੁਲਸ ਨੇ ਕੀਤਾ ਫਲੈਗ ਮਾਰਚ, ਸਰਚ ਮੁਹਿੰਮ ਚਲਾਈ

ਬਮਿਆਲ/ਪਠਾਨਕੋਟ (ਮੁਨੀਸ਼, ਆਦਿੱਤਿਆ, ਸ਼ਾਰਦਾ) - ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਦੇ ਨਿਰਦੇਸ਼ਾਂ ਅਨੁਸਾਰ ਸਰਹੱਦੀ ਖੇਤਰ ਦੇ ਥਾਣਾ ਇੰਚਾਰਜ ਨਰੋਟ ਜੈਮਲ ਸਿੰਘ, ਪ੍ਰੀਤਮ ਲਾਲ ਅਤੇ ਬਮਿਆਲ ਚੌਕੀ ਇੰਚਾਰਜ ਤਰਸੇਮ ਸਿੰਘ, ਮਾਰਕੀਟ, ਸਵੈਂਟ ਕਮਾਂਡੋ ਸਕੁਐਡ ਅਤੇ ਭਾਰੀ ਪੁਲਸ ਫੋਰਸ ਵਲੋਂ ਫਲੈਗ ਮਾਰਚ ਕੀਤਾ ਗਿਆ। ਇਹ ਮਾਰਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਮਹੱਤਵਪੂਰਨ ਕਸਬੇ ਬਮਿਆਲ ਦੀ ਸਰਹੱਦ ਨਾਲ ਲੱਗਦੇ ਬਮਿਆਲ, ਨਰੋਟ ਜੈਮਲ ਸਿੰਘ ਅਤੇ ਗੁਆਂਢੀ ਸੂਬੇ ਜੰਮੂ ਦੇ ਵੱਖ-ਵੱਖ ਪਿੰਡਾਂ ’ਚ ਕੱਢਿਆ ਗਿਆ। 

ਇਸ ਦੌਰਾਨ ਐੱਸ. ਪੀ. ਪੀ. ਐੱਸ. ਵਿਰਕ, ਏ. ਸੀ. ਪੀ. ਆਦਿੱਤਿਆ, ਡੀ. ਐੱਸ. ਪੀ. ਪਰਮਵੀਰ ਸੈਣੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਤੋਂ ਬਾਅਦ ਸਵੈਟ ਟੀਮ ਦੇ ਕਮਾਂਡਾਂ ਅਤੇ ਪੁਲਸ ਮੁਲਾਜ਼ਮਾਂ ਨੇ ਲੋਕਾਂ ਦੀ ਸੁਰੱਖਿਆ ਲਈ ਵੱਖ-ਵੱਖ ਪਿੰਡਾਂ ’ਚ ਤਲਾਸ਼ੀ ਮੁਹਿੰਮ ਚਲਾਈ, ਬੰਕਰਾਂ, ਟੋਇਆਂ, ਨਾਲੀਆਂ, ਗੁੱਜਰ ਦੇ ਤੰਬੂਆਂ ਅਤੇ ਖੇਤਾਂ ਵਿਚਲੇ ਸੰਵੇਦਨਸ਼ੀਲ ਥਾਵਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਪਰ ਇਸ ਤਲਾਸ਼ੀ ਮੁਹਿੰਮ ’ਚ ਪੁਲਸ ਨੇ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਨਹੀਂ ਵੇਖੀ।


author

rajwinder kaur

Content Editor

Related News