ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 528ਵੇਂ ਟਰੱਕ ਦੀ ਰਾਹਤ ਸਮੱਗਰੀ

Saturday, Nov 02, 2019 - 09:58 AM (IST)

ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 528ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਣ ਕੱਖਾਂ ਤੋਂ ਹੌਲੇ ਹੋਏ ਜੰਮੂ-ਕਸ਼ਮੀਰ ਦੇ ਸ਼ਹਿਰੀਆਂ ਅਤੇ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਕਾਰਣ ਕਈ ਸਾਲਾਂ ਤੋਂ ਵਾਰ-ਵਾਰ ਉਜੜਣ ਲਈ ਮਜਬੂਰ ਹੋ ਰਹੇ ਸਰਹੱਦੀ ਖੇਤਰਾਂ ਦੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਅਕਤੂਬਰ 1999 ਤੋਂ ਚਲਾਈ ਜਾ ਰਹੀ ਇਕ ਵਿਸ਼ੇਸ਼ ਰਾਹਤ ਮੁਹਿੰਮ ਨਿਰਵਿਘਨ ਰੂਪ 'ਚ ਜਾਰੀ ਹੈ। ਪੱਤਰ ਸਮੂਹ ਦੇ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੇਵਾ ਦੇ ਇਸ ਯੱਗ ਅਧੀਨ ਪਿਛਲੇ ਦਿਨੀਂ 528ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂਕਸ਼ਮੀਰ ਦੇ ਹੀਰਾ ਨਗਰ ਸੈਕਟਰ ਨਾਲ ਸੰਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ।

ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਰਾਸ਼ਟਰੀ ਸੰਸਥਾ ਲਿਗਾ ਪਰਿਵਾਰ ਸੋਸਾਇਟੀ (ਰਜਿ.) ਲੁਧਿਆਣਾ ਵਲੋਂ ਪ੍ਰਧਾਨ ਸ਼੍ਰੀ ਵਿਪਨ ਜੈਨ ਜੀ ਦੇ ਅਣਥੱਕ ਯਤਨਾਂ ਸਦਕਾ ਦਿੱਤਾ ਗਿਆ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸੰਸਥਾ ਦੇ ਸਕੱਤਰ ਸ਼੍ਰੀ ਰਾਕੇਸ਼ ਜੈਨ ਅਤੇ ਕੈਸ਼ੀਅਰ ਸੁਦਰਸ਼ਨ ਲਾਲ ਜੈਨ ਤੋਂ ਇਲਾਵਾ ਰਾਜ ਕੁਮਾਰ ਜੈਨ ਇੰਦੌਰ, ਨੰਦੀ ਵਰਧਨ ਜੈਨ ਜੰਮੂ, ਜਨਰਲ ਸਕੱਤਰ ਸੁਨੀਲ ਜੈਨ ਜੈਪੁਰ, ਪ੍ਰਵੀਨ ਜੈਨ ਸ਼ਿਵਪੁਰੀ ਮੱਧ ਪ੍ਰਦੇਸ਼, ਨਰੇਸ਼ ਜੈਨ ਜੈਪੁਰ, ਅਨਿਲ ਜੈਨ ਉੱਜੈਨ, ਰਾਜੇਸ਼ ਜੈਨ ਅਤੇ ਹੋਰ ਮੈਂਬਰਾਂ ਨੇ  ਵੀ ਵੱਡਮੁੱਲਾ ਸਹਿਯੋਗ ਦਿੱਤਾ।

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਸਨਮਾਨ ਸਮਾਰੋਹ ਮੌਕੇ ਕਬਾਨਾ ਕਲੱਬ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 325 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਚੰਦਰ ਪ੍ਰਕਾਸ਼ ਗੰਗਾ, ਜੰਮੂ ਦੇ ਭਾਜਪਾ ਨੇਤਾ ਸਰਬਜੀਤ ਸਿੰਘ ਜੌਹਲ, ਪੰਜਾਬ ਤੋਂ ਕਾਂਗਰਸ ਦੀ ਨੇਤਾ ਸ਼੍ਰੀਮਤੀ ਰਜਿੰਦਰ ਕੌਰ ਭੱਠਲ, ਅਕਾਲੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲਾ ਜਲੰਧਰ ਭਾਜਪਾ ਦੇ ਪ੍ਰਧਾਨ ਰਮਨ ਪੱਬੀ ਅਤੇ ਲਾਇਨ ਜੇ. ਬੀ. ਸਿੰਘ ਚੌਧਰੀ ਵੀ ਮੌਜੂਦ ਸਨ।

ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਰਾਹਤ ਟੀਮ ਵਿਚ ਲੁਧਿਆਣਾ ਤੋਂ ਸ਼੍ਰੀ ਵਿਪਨ ਜੈਨ, ਸ਼੍ਰੀਮਤੀ ਰੇਨੂੰ ਜੈਨ, ਸਵਤੰਤਰ ਲਤਾ ਜੈਨ, ਸੁਦਰਸ਼ਨ-ਕਾਂਤਾ ਜੈਨ, ਅਮਿਤ-ਵਾਣੀ ਜੈਨ, ਪ੍ਰਵੀਨ ਜੈਨ, ਨਰੇਸ਼ ਜੈਨ, ਅਨਿਲ ਜੈਨ, ਰਾਜੇਸ਼ ਜੈਨ, ਰਾਕੇਸ਼ ਜੈਨ (ਨੀਟਾ), ਹੈਪੀ ਜੈਨ, ਮੁਕੇਸ਼ ਜੈਨ, ਰਾਕੇਸ਼ ਜੈਨ, ਰਾਜਨ ਚੋਪੜਾ, ਲਿਗਾ ਪਰਿਵਾਰ ਸੋਸਾਇਟੀ ਦੇ ਹੋਰ ਅਹੁਦੇਦਾਰ-ਮੈਂਬਰ, ਜਲੰਧਰ ਨਗਰ ਨਿਗਮ ਦੇ ਸਾਬਕਾ ਮੇਅਰ ਸ਼੍ਰੀ ਸੁਰਿੰਦਰ ਮਹੇ ਅਤੇ ਆਰ. ਕੇ. ਸਿੰਘ ਮੁੰਬਈ ਵੀ ਸ਼ਾਮਲ ਸਨ।


author

Shyna

Content Editor

Related News