ਸਰਹੱਦ ''ਤੇ ਡਰੋਨ ਰਾਹੀਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦਾ ਖ਼ੁਲਾਸਾ, ਖਾਲਿਸਤਾਨੀ ਸਬੰਧ ਵੀ ਆਏ ਸਾਹਮਣੇ

Tuesday, Dec 15, 2020 - 08:38 PM (IST)

ਸਰਹੱਦ ''ਤੇ ਡਰੋਨ ਰਾਹੀਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦਾ ਖ਼ੁਲਾਸਾ, ਖਾਲਿਸਤਾਨੀ ਸਬੰਧ ਵੀ ਆਏ ਸਾਹਮਣੇ

ਚੰਡੀਗੜ੍ਹ : ਪੰਜਾਬ ਪੁਲਸ ਵਲੋਂ ਖਾਲਿਸਤਾਨੀ ਸਰਗਰਮੀਆਂ ਨਾਲ ਸਬੰਧਤ ਪਾਕਿਸਤਾਨ ਆਧਾਰਤ ਤਸਕਰਾਂ ਸਮੇਤ ਅੰਤਰਰਾਸ਼ਟਰੀ ਨੈੱਟਵਰਕ ਰਾਹੀਂ ਸਰਹੱਦੋਂ ਪਾਰੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਮਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਖਬੀਰ ਸਿੰਘ ਉਰਫ ਲੱਖਾ ਅਤੇ ਬਚਿੱਤਰ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ (ਦਿਹਾਤੀ) ਪੁਲਸ ਨੇ ਵਿਸ਼ੇਸ਼ ਸੂਹ ਰਾਹੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਚਾਰ ਨਸ਼ਾ ਤਸਕਰਾਂ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਇਆ ਜਾ ਸਕੇਗਾ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਇਕ ਫੁਲ ਸਪੋਰਟਰ ਸਟੈਂਡ ਵਾਲਾ ਇਕ ਕੁਆਡਕੌਪਟਰ ਡਰੋਨ ਅਤੇ ਇਕ ਸਕਾਈਡਰੋਇਡ ਟੀ 10 2.4 ਜੀ. ਐੱਚ. ਜੈੱਡ. 10 ਸੀ. ਐੱਚ. ਐੱਫ. ਐੱਚ. ਐੱਸ. ਐੱਸ. ਟ੍ਰਾਂਸਮੀਟਰ, ਮਿਨੀ ਰਿਸੀਵਰ ਅਤੇ ਕੈਮਰਾ ਦੇ ਨਾਲ ਇਕ .32 ਬੋਰ ਦੀ ਰਿਵਾਲਵਰ ਅਤੇ ਇਕ ਸਕਾਰਪੀਓ ਗੱਡੀ ਐੱਚਆਰ -35 ਐੱਮ 3709 ਅਤੇ ਕੁਝ ਜ਼ਿੰਦਾ ਕਾਰਤੂਸ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੁੱਲ੍ਹਿਆ ਭੇਤ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਨੇ ਦੱਸਿਆ ਕਿ ਮੁੱਖ ਸ਼ੱਕੀ ਲਖਬੀਰ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਥਾਣਾ ਲੋਪੋਕੇ ਨੂੰ ਸੋਮਵਾਰ ਨੂੰ ਗੁਰਦੁਵਾਰਾ ਟਾਹਲਾ ਸਾਹਿਬ, ਥਾਣਾ ਚੱਟੀਵਿੰਡ, ਅੰਮ੍ਰਿਤਸਰ (ਦਿਹਾਤੀ) ਕੋਲੋਂ ਕਾਬੂ ਕੀਤਾ ਗਿਆ। ਜਾਂਚ ਦੌਰਾਨ, ਲਖਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਲਗਭਗ ਚਾਰ ਮਹੀਨੇ ਪਹਿਲਾਂ ਇਕ ਕੁਆਡਕਾਪਟਰ ਡਰੋਨ ਦਿੱਲੀ ਤੋਂ ਖਰੀਦਿਆ ਸੀ ਅਤੇ ਫਿਲਹਾਲ ਇਹ ਡਰੋਨ ਉਸ ਦੇ ਸਾਥੀ ਬਚਿੱਤਰ ਸਿੰਘ ਦੇ ਘਰ ਗੁਰੂ ਅਮਰਦਾਸ ਐਵੀਨਿਊ, ਅੰਮ੍ਰਿਤਸਰ ਵਿਖੇ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੇ ਭਾਜਪਾ 'ਚ ਲਵਾਈ ਅਸਤੀਫ਼ਿਆਂ ਦੀ ਝੜੀ, ਲੱਗਾ ਇਕ ਹੋਰ ਵੱਡਾ ਝਟਕਾ

ਐੱਸ. ਐੱਸ. ਪੀ ਧਰੁਵ ਧਈਆ ਦੀ ਨਿਗਰਾਨੀ ਹੇਠ ਏ. ਐੱਸ. ਪੀ ਰਾਣਾ ਅਤੇ ਡੀ. ਐੱਸ. ਪੀ ਨਾਗਰਾ ਦੀ ਅਗਵਾਈ ਹੇਠ ਹੋਈ ਪੜਤਾਲ ਤੋਂ ਪਤਾ ਲੱਗਾ ਹੈ ਕਿ ਲਖਬੀਰ ਸਿੰਘ ਅਜਨਾਲਾ ਦੇ 4 ਵੱਡੇ ਨਸ਼ਾ ਤਸਕਰਾਂ ਨਾਲ ਨਜ਼ਦੀਕੀ ਅਤੇ ਵਾਰ-ਵਾਰ ਸੰਪਰਕ ਕਰਦਾ ਸੀ, ਜੋ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹਨ। ਜੇਲ੍ਹ ਵਿਚ ਤਲਾਸ਼ੀ ਲੈਣ ਨਾਲ ਲਖਬੀਰ ਦੇ ਸਾਥੀ ਨਸ਼ਾ ਤਸਕਰ ਸੁਰਜੀਤ ਮਸੀਹ ਪਾਸੋਂ ਇਕ ਟੱਚ ਸਮਾਰਟਫੋਨ ਬਰਾਮਦ ਹੋਇਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਆਈ ਮਾੜੀ ਖ਼ਬਰ, ਭਿਆਨਕ ਹਾਦਸੇ 'ਚ ਦੋ ਕਿਸਾਨਾਂ ਦੀ ਮੌਤ

ਡੀਜੀਪੀ ਅਨੁਸਾਰ, ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਖਬੀਰ ਸਿੰਘ ਨੇ ਵਿਦੇਸ਼ੀ ਤਸਕਰਾਂ ਅਤੇ ਇਕਾਈਆਂ ਨਾਲ ਇਕ ਵਿਸ਼ਾਲ ਸੰਚਾਰ ਨੈੱਟਵਰਕ ਸਥਾਪਤ ਕੀਤਾ ਸੀ ਅਤੇ ਉਹ ਪਾਕਿਸਤਾਨ ਦੇ ਇਕ ਨਾਮੀ ਤਸਕਰ ਚਿਸ਼ਤੀ ਨਾਲ ਅਕਸਰ ਸੰਪਰਕ ਵਿਚ ਰਿਹਾ ਸੀ। ਚਿਸ਼ਤੀ ਪਾਕਿਸਤਾਨ ਅਧਾਰਤ ਖਾਲਿਸਤਾਨੀ ਸੰਚਾਲਕਾਂ ਨਾਲ ਵੀ ਸੰਪਰਕ ਵਿਚ ਹੈ ਅਤੇ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਭਾਰਤ ਵਿਚ ਸਰਹੱਦੋਂ ਪਾਰ ਦੀਆਂ ਮਹੱਤਵਪੂਰਨ ਖੇਪਾਂ ਦੀ ਤੱਸਕਰੀ ਕਰਦਾ ਰਿਹਾ ਹੈ। ਮੌਜੂਦਾ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਕੈਦ ਸਿਮਰਨਜੀਤ ਸਿੰਘ ਨੇ ਲਖਬੀਰ ਸਿੰਘ ਨੂੰ ਸਰਹੱਦੋਂ ਪਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਇਕ ਡਰੋਨ ਖਰੀਦਣ ਲਈ ਕਿਹਾ ਸੀ। ਗੁਪਤਾ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਨੂੰ ਵੀ ਇਸ ਮਾਮਲੇ ਵਿਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਭਿੰਡਰ ਕਲਾਂ ਦੇ ਕਿਸਾਨ ਦੀ ਮੌਤ

ਲਗਭਗ ਚਾਰ ਮਹੀਨੇ ਪਹਿਲਾਂ, ਲਖਬੀਰ ਸਿੰਘ ਅਤੇ ਉਸ ਦੇ ਸਾਥੀ ਗੁਰਪਿੰਦਰ ਸਿੰਘ ਨਵੀਂ ਦਿੱਲੀ ਗਏ ਅਤੇ ਉਨ੍ਹਾਂ ਨੇ ਟੀ. ਆਰ. ਡੀ. ਐਂਟਰਪ੍ਰਾਈਜ਼ਜ਼, ਜਨਕਪੁਰੀ ਤੋਂ 4 ਲੱਖ ਰੁਪਏ ਵਿਚ ਸਕਾਈਡਰਾਇਡ ਟੀ10 2.4 ਜੀ.ਐੱਚ.ਜੈਡ 10 ਸੀ. ਐੱਚ ਐੱਫਐੱਚਐੱਸਐੱਸ ਟ੍ਰਾਂਸਮੀਟਰ ਦੇ ਨਾਲ ਹੈਵੀ ਡਿਊਟੀ ਕੁਆਡਕਾੱਪਟਰ ਡਰੋਨ ਖਰੀਦਿਆ ਸੀ। ਇਸ ਸਬੰਧੀ ਲਖਬੀਰ ਸਿੰਘ ਅਤੇ ਬਚਿੱਤਰ ਸਿੰਘ ਦੋਵੇਂ ਵਾਸੀ ਚੱਕ ਮਿਸ਼ਰੀ ਖਾਨ, ਥਾਣਾ ਲੋਪੋਕੇ ਅਤੇ ਗੁਰਪਿੰਦਰ ਸਿੰਘ ਖਾਪੜ ਖੇੜੀ, ਥਾਣਾ ਘਰਿੰਡਾ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ ਨੰ. 202 ਮਿਤੀ 14.12.2020 ਨੂੰ  ਆਈ. ਪੀ. ਸੀ. ਦੀ ਧਾਰਾ 411, 414, ਆਰਮਜ਼ ਐਕਟ ਦੀ ਧਾਰਾ 25, ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21, 23 ਅਤੇ ਏਅਰਕ੍ਰਾਫਟ ਐਕਟ, 1954 ਦੀ ਧਾਰਾ 10, 11, 12, ਤਹਿਤ ਥਾਣਾ ਘਰਿੰਡਾ ਵਿਖੇ ਦਰਜ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਦੱਸੋ।

author

Gurminder Singh

Content Editor

Related News