ਗੁਰਦਾਸਪੁਰ ’ਚ ਭਾਰਤ-ਪਾਕਿ ਸਰਹੱਦ ’ਤੇ ਨਜ਼ਰ ਆਇਆ ਡ੍ਰੋਨ, ਜਵਾਨਾਂ ਨੇ ਕੀਤੀ ਫਾਇਰਿੰਗ
Friday, Jun 18, 2021 - 06:29 PM (IST)
ਗੁਰਦਾਸਪੁਰ (ਵਤਨ, ਜ.ਬ) : ਸ਼ੁੱਕਰਵਾਰ ਤੜਕਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨੀ ਡ੍ਰੋਨ ਦਿਖਾਈ ਦਿੱਤਾ। ਇਸ ਦੌਰਾਨ ਸੀਮਾ ਸੁਰੱਖਿਆਂ ਬਲ ਦੇ ਜਵਾਨਾਂ ਵੱਲੋਂ ਫਾਇਰਿੰਗ ਕਰਨ ’ਤੇ ਡ੍ਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਸੀਮਾ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਸ਼ੁੱਕਰਵਾਰ ਤੜਕਸਾਰ ਲਗਭਗ 4.30 ਵਜੇ ਜਦੋਂ ਡੇਰਾ ਬਾਬਾ ਨਾਨਕ ਦੇ ਕੋਲ ਆਬਾਦ ਬੀ.ਓ.ਪੀ ਦੇ ਸਾਹਮਣੇ ਪਾਕਿਸਤਾਨ ਵੱਲੋਂ ਭਾਰਤੀ ਸੀਮਾ ’ਚ ਪ੍ਰਵੇਸ਼ ਕਰਨ ਵਾਲੇ ਇਕ ਡ੍ਰੋਨ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਵੇਖਿਆ ਤਾਂ ਤੁਰੰਤ ਡ੍ਰੋਨ ’ਤੇ ਫਾਇਰਿੰਗ ਕੀਤੀ।
ਇਹ ਵੀ ਪੜ੍ਹੋ : ਕੈਪਟਨ ਨਾਲ ਗੁਪਤ ਮੀਟਿੰਗ ਦੀਆਂ ਚਰਚਾਵਾਂ ’ਤੇ ਬੋਲੇ ਪ੍ਰਤਾਪ ਬਾਜਵਾ, ਦਿੱਤਾ ਵੱਡਾ ਬਿਆਨ
ਜਵਾਨਾਂ ਨੇ ਡ੍ਰੋਨ ’ਤੇ ਸੱਤ ਫਾਇਰ ਕੀਤੇ, ਜਿਸ ਕਾਰਨ ਡ੍ਰੋਨ ਪਹਿਲਾਂ ਵਾਂਗ ਵਾਪਸ ਪਾਕਿਸਤਾਨ ਚਲਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਲਗਭਗ ਇਕ ਮਹੀਨੇ ਪਹਿਲਾਂ ਜੰਮੂ ਕਸ਼ਮੀਰ ਇਲਾਕੇ ’ਚ ਡ੍ਰੋਨ ਵੱਲੋਂ ਹਥਿਆਰ ਸੁੱਟੇ ਜਾਣ ਦੀ ਘਟਨਾ ਨੂੰ ਵੇਖਦੇ ਹੋਏ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਆਬਾਦ ਬੀ.ਪੀ.ਓ ਦੇ ਆਸਪਾਸ ਸਰਚ ਅਭਿਆਨ ਸ਼ੁਰੂ ਕਰ ਰੱਖਿਆ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?