ਬਾਰਡਰ ਰਾਹੀ ਚੀਨ ਤੋਂ ਕਿਸ ਤਰ੍ਹਾਂ ਭਾਰਤ ਆ ਰਹੀ ਹੈ ਡਰੈਗਨ ਡੋਰ - ਚੀਨੂੰ, ਸ਼ਰਮਾ

Thursday, Jan 04, 2018 - 02:04 PM (IST)

ਬਾਰਡਰ ਰਾਹੀ ਚੀਨ ਤੋਂ ਕਿਸ ਤਰ੍ਹਾਂ ਭਾਰਤ ਆ ਰਹੀ ਹੈ ਡਰੈਗਨ ਡੋਰ - ਚੀਨੂੰ, ਸ਼ਰਮਾ

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - 'ਪੰਜਾਬੀ ਦੀ ਉਹ ਕਹਾਵਤ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ', ਭਾਰਤ ਦੇ ਸਰਕਾਰੀ ਤੰਤਰ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ ਕਿ ਸਰਕਾਰ ਪਿੱਛਲੇ ਕਈ ਸਾਲਾਂ ਤੋਂ ਇਹ ਤਾਂ ਕਹਿ ਰਹੀ ਹੈ ਕਿ ਡਰੈਗਨ ਡੋਰ 'ਤੇ ਪੰਜਾਬ ਸਮੇਤ ਪੂਰੇ ਦੇਸ਼ 'ਚ ਪਾਬੰਧੀ ਲੱਗੀ ਹੋਈ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਰਡਰ ਰਾਹੀ ਚੀਨ 'ਤੋਂ ਭਾਰਤ ਆ ਰਹੀ ਡੋਰ ਕਿਸ ਤਰ੍ਹਾਂ ਤੇ ਕਿਸ ਦੇ ਇਸ਼ਾਰੇ 'ਤੇ ਧੜੱਲੇ ਨਾਲ ਪਹੁੰਚ ਰਹੀ ਹੈ। ਇਹ ਪ੍ਰਗਟਾਵਾ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਸੂਬਾ ਚੇਅਰਮੈਨ ਅਜੇ ਕੁਮਾਰ ਚੀਨੂੰ ਤੇ ਮਾਝਾ ਜੋਨ ਦੇ ਚੇਅਰਮੈਨ ਸਾਗਰ ਸ਼ਰਮਾ ਨੇ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਆਪਣਾ ਕਹਿਰ ਵਰਤਾ ਰਹੀ ਡਰੈਗਨ ਡੋਰ, ਜਿਸ ਉੱਪਰ ਕਾਬੂ ਪਾਉਣ ਲਈ ਸੂਬਾ 'ਤੇ ਕੇਂਦਰ ਸਰਕਾਰਾਂ ਵੱਲੋਂ ਵੀ ਭਾਵੇਂ ਹੀ ਹਰ ਸਾਲ ਸਖ਼ਤ ਹੁਕਮ ਦਿੱਤੇ ਜਾ ਰਹੇ ਹਨ ਪਰ ਸਰਕਾਰ ਹੁਕਮ ਤਾਂ ਦੇ ਦਿੰਦੀ ਹੈ, ਕੀ ਉਸ ਹੁਕਮ ਦੀ ਕੋਈ ਵੀ ਅਧਿਕਾਰੀ ਪਾਲਣਾ ਕਰਦਾ ਹੈ, ਇਸ ਸਬੰਧੀ ਪਤਾ ਲਾਇਆ ਜਾਂਦਾ ਹੈ? ਆਗੂਆਂ ਨੇ ਕਿਹਾ ਕਿ ਇਸ ਡਰੈਗਨ (ਖ਼ੂਨੀ) ਡੋਰ ਨਾਲ ਪਿੱਛਲੇ ਕਈ ਸਾਲਾਂ 'ਚ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਕਿੰਨੇ ਕੁ ਲੋਕ ਅਪਾਹਜ ਹੋ ਗਏ ਹਨ ਅਤੇ ਕਿੰਨੇ ਕੁ ਲੋਕਾਂ ਦਾ ਹੋਰ ਨੁਕਸਾਨ ਹੋਇਆ ਹੈ, ਪਰ ਸਰਕਾਰਾਂ ਨੇ ਇਸ ਡੋਰ 'ਤੇ ਪਾਬੰਦੀ ਲਾਉਣ ਲਈ ਕੋਈ ਠੋਸ ਕਦਮ ਚੁੱਕਣ ਲਈ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਹੈ। ਸ਼ਰਮਾ ਨੇ ਇਹ ਵੀ ਕਿਹਾ ਕਿ ਸਰਕਾਰਾਂ ਦੀ ਨੀਅਤ ਸਾਫ਼ ਹੁੰਦੀ ਤਾਂ ਇਸ ਡੋਰ ਨੂੰ ਸਹੀ ਰੋਕਣ ਲਈ ਜੇਕਰ ਕਦਮ ਉਠਾਏ ਜਾਂਦੇ ਤਾਂ ਇਹ ਚਾਈਨਾ ਡੋਰ 'ਤੇ ਹੁਣ ਤੱਕ ਪਬੰਦੀ ਲੱਗਣਾ ਸੁਭਾਵਿਕ ਹੀ ਸੀ। ਕਿਉਂਕਿ ਜੇਕਰ ਇਹ ਡੋਰ ਭਾਰਤ ਅੰਦਰ ਕਿਧਰੇ ਤਿਆਰ ਕੀਤੀ ਜਾਂਦੀ ਹੈ ਤਾਂ ਉਸ ਫੈਕਟਰੀ ਨੂੰ ਸੀਲ ਕਿਉਂ ਨਹੀ ਕੀਤਾ ਜਾ ਰਿਹਾ ਹੈ ਤੇ ਜੇਕਰ ਇਹ ਡੋਰ ਚੀਨ ਚੋਂ ਆਉਂਦੀ ਹੈ ਤਾਂ ਕਿਸ ਰਸਤੇ ਤੋਂ ਆਉਂਦੀ ਹੈ? ਸ਼ਰਮਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸਹੀ ਤੌਰ 'ਤੇ ਇਹ ਡੋਰ ਚੀਨ 'ਚੋਂ ਆਉਂਦੀ ਹੈ ਤਾਂ ਬਾਰਡਰ 'ਤੇ ਸਮਾਨ ਦੀ ਚੈਕਿੰਗ ਕਰਨ ਵਾਲੇ ਕਸਟਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਬਿਨ੍ਹਾਂ ਇਹ ਖ਼ੂਨੀ ਡੋਰ ਭਾਰਤ 'ਚ ਪ੍ਰਵੇਸ਼ ਨਹੀਂ ਕਰ ਸਕਦੀ ਹੈ। ਇਸ ਮੌਕੇ ਮੋਰਚੇ ਦੇ ਸੂਬਾ ਆਗੂ ਪਰਮਿੰਦਰ ਸਿੰਘ ਹੀਰਾ, ਜ਼ਿਲਾ ਜਨਰਲ ਸਕੱਤਰ ਏ. ਆਈ. ਏ. ਸੀ. ਐੱਮ. ਰਾਜਦਵਿੰਦਰ ਸਿੰਘ ਰਾਜਾ ਝਬਾਲ, ਕਾਂਗਰਸੀ ਆਗੂ ਹਰਜੀਤ ਸਿੰਘ ਗੱਗੋਬੂਹਾ, , ਹਰਨੇਕ ਸਿੰਘ ਰੰਧਾਵਾ, ਨਵਜੋਤ ਸਿੰਘ ਰਾਜਾ ਪਨੂੰ, ਦਵਿੰਦਰਪਾਲ, ਸੰਤੋਖ ਸਿੰਘ ਝਬਾਲ, ਗੁਰਜ਼ਾਰ ਸਿੰਘ ਗਹਿਰੀ 'ਤੇ ਮੋਰਚੇ ਦੇ ਹੋਰ ਵੀ ਆਗੂ ਹਾਜ਼ਰ ਸਨ।


Related News