ਭਾਰਤ-ਪਾਕਿ ਸਰਹੱਦ ਨੇੜਿਓਂ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ
Tuesday, Oct 10, 2017 - 01:24 PM (IST)

ਝਬਾਲ (ਨਰਿੰਦਰ) : ਪੁਲਸ ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਪਿੰਡ ਛੀਨਾ ਬਿੱਧੀ ਚੰਦ ਨੇੜਿਓਂ ਇਕ ਅਣਪਛਾਤੇ ਵਿਅਕਤੀ ਦੀ ਗਲੀਸੜੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਪਿਆਰਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਸੀ ਮਿਲੀ ਕਿ ਹਿੰਦ-ਪਾਕਿ ਸਰਹੱਦ 'ਤੇ ਸਥਿਤ ਪਿੰਡ ਛੀਨਾ ਬਿੱਧੀ ਚੰਦ ਨੇੜੇ ਝਾੜੀਆਂ ਵਿਚ ਇਕ ਗਲੀ-ਸੜੀ ਲਾਸ਼ ਪਈ ਹੋਈ ਹੈ, ਜਿਸ 'ਤੇ ਥਾਂਣਾ ਝਬਾਲ ਤੋ ਏ. ਐੱਸ. ਆਈ ਗੁਰਬਖਸ਼ੀਸ਼ ਸਿੰਘ ਨੇ ਪੁਲਸ ਪਾਰਟੀ ਨਾਲ ਜਾ ਕੇ ਵੇਖਿਆ ਕਿ ਬਾਰਡਰ ਤੋਂ ਥੋੜ੍ਹੀ ਦੂਰ ਝਾੜੀਆਂ ਵਿਚ ਇਕ ਵਿਆਕਤੀ ਦੀ ਲਾਸ਼ ਜੋ ਕਿ ਬੁਰੀ ਤਰ੍ਹਾਂ ਗਲ ਚੁਕੀ ਸੀ ਪਈ ਹੈ।
ਪੁਲਸ ਮੁਤਾਬਕ ਲਾਸ਼ ਬੁਰੀ ਤਰ੍ਹਾਂ ਗਲੀ ਹੋਣ ਕਰਕੇ ਉਸਦੀ ਸ਼ਨਾਖਤ ਨਹੀਂ ਹੋ ਸਕੀ। ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਮੁਰਦਾ ਘਰ ਤਰਨਤਾਰਨ ਵਿਖੇ ਰਖਵਾ ਦਿੱਤੀ ਹੈ।