ਸੁਰਿੰਦਰ ''ਗੀਤ'' ਦੀ ਕਿਤਾਬ ''ਰੁੱਖ ਤੇ ਪੰਛੀ'' ਰਿਲੀਜ਼

Sunday, Nov 12, 2017 - 07:32 AM (IST)

ਸੁਰਿੰਦਰ ''ਗੀਤ'' ਦੀ ਕਿਤਾਬ ''ਰੁੱਖ ਤੇ ਪੰਛੀ'' ਰਿਲੀਜ਼

ਚੰਡੀਗੜ੍ਹ  (ਬਿਊਰੋ) - ਪੰਜਾਬ ਆਰਟਸ ਕਾਊਂਸਿਲ, ਚੰਡੀਗੜ੍ਹ ਵਿਖੇ 3 ਦਿਨਾ 17ਵੀਂ ਆਲ ਇੰਡੀਆ ਪੋਇਟਸ ਕਾਨਫਰੰਸ ਦੇ ਆਖਰੀ ਦਿਨ ਅੱਜ ਸੁਰਿੰਦਰ ਗਿੱਲ 'ਗੀਤ' ਦੀ ਪੰਜਾਬੀ ਕਵਿਤਾਵਾਂ ਦੀ ਕਿਤਾਬ 'ਰੁੱਖ ਤੇ ਪੰਛੀ' ਰਿਲੀਜ਼ ਕੀਤੀ ਗਈ। ਇਹ 'ਗੀਤ' ਦੀ 6ਵੀਂ ਕਿਤਾਬ ਹੈ, ਜੋ ਵਿਸ਼ੇਸ਼ ਤੌਰ 'ਤੇ ਕੈਲਗਰੀ, ਕੈਨੇਡਾ ਤੋਂ ਕਾਨਫਰੰਸ ਵਿਚ ਹਿੱਸਾ ਲੈਣ ਲਈ ਆਈ ਹੈ। ਗੀਤ ਮੋਗਾ ਜ਼ਿਲੇ ਦੇ ਪਿੰਡ ਬੀਰ-ਰਾਉਕੇ ਦੀ ਰਹਿਣ ਵਾਲੀ ਹੈ। 'ਗੀਤ' 1974 ਵਿਚ ਹੀ ਕੈਨੇਡਾ ਵਿਚ ਵਸ ਗਈ ਸੀ। 1997 ਵਿਚ ਉਨ੍ਹਾਂ ਦੀ ਪਹਿਲੀ ਕਿਤਾਬ 'ਤੁਰੀ ਸਾਂ ਮੈਂ ਉਥੋਂ' ਜਾਰੀ ਹੋਈ ਸੀ। ਇਸ ਕਿਤਾਬ ਵਿਚ ਉਨ੍ਹਾਂ ਨੇ ਆਪਣੀ ਮਾਤ ਭੂਮੀ ਨੂੰ ਯਾਦ ਰੱਖਣ ਲਈ ਕਵਿਤਾਵਾਂ ਲਿਖੀਆਂ ਸਨ। ਬਾਅਦ ਵਿਚ ਉਨ੍ਹਾਂ ਨੇ 'ਚੰਦ ਸਿਤਾਰੇ ਮੇਰੇ ਵੀ ਹਨ', 'ਮੋਹ ਦੀਆਂ ਛੱਲਾਂ', 'ਕਾਨੇ ਦੀਆਂ ਕਲਮਾਂ' ਵੀ ਲਿਖੀਆਂ। ਇਨ੍ਹਾਂ ਵਿਚੋਂ 'ਮੋਹ ਦੀਆਂ ਛੱਲਾਂ', ਇਕ ਗਜ਼ਲ ਕੁਲੈਕਸ਼ਨ ਹੈ ਅਤੇ ਇਸ ਨੂੰ ਛੱਡ ਕੇ ਬਾਕੀ ਸਾਰੀਆਂ ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਹਨ।
'ਗੀਤ' ਪ੍ਰਗਤੀਸ਼ੀਲ ਕਵਿਤਾ ਨੂੰ ਪਸੰਦ ਕਰਦੀ ਹੈ ਅਤੇ ਇਕ ਆਮ ਆਦਮੀ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਸੁਧਾਰਾਂ ਅਤੇ ਘਟਨਾਵਾਂ 'ਤੇ ਲਿਖਣਾ ਪਸੰਦ ਕਰਦੀ ਹੈ। ਉਨ੍ਹਾਂ ਦੀ ਨਵੀਂ ਪੁਸਤਕ 'ਰੁੱਖ ਤੇ ਪੰਛੀ' ਪੰਜਾਬ ਦੇ ਰਾਜਨੀਤਕ ਅਤੇ ਸਮਾਜਿਕ ਹਾਲਾਤ 'ਤੇ ਕੇਂਦਰਤ ਹੈ। ਇਕ ਸੀ. ਡੀ. 'ਕਣੀਆਂ ਵਰ੍ਹੀਆਂ' ਵਿਚ 9 ਗਜ਼ਲਾਂ ਅਤੇ ਗੀਤ ਹਨ, ਜਿਨ੍ਹਾਂ ਨੂੰ 'ਗੀਤ' ਨੇ ਲਿਖਿਆ ਹੈ ਅਤੇ ਇਸ ਨੂੰ ਵੀ ਇਸ ਮੌਕੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੀਤ ਨੂੰ 'ਅੰਮ੍ਰਿਤਾ ਪ੍ਰੀਤਮ' ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।


Related News