ਭੰਡਾਲ ਬੇਟ ਵਿਖੇ ਨਾਲੇ ''ਚੋਂ ਮਿਲਿਆ ਚੱਲਿਆ ਹੋਇਆ ਬੰਬ

02/03/2018 7:50:34 AM

ਢਿਲਵਾਂ, (ਜਗਜੀਤ)- ਅੱਜ ਥਾਣਾ ਢਿਲਵਾਂ ਦੇ ਪਿੰਡ ਭੰਡਾਲ ਬੇਟ ਤੋਂ ਇਕ ਚੱਲਿਆ ਹੋਇਆ ਬੰਬ ਮਿਲਣ ਦੀ ਖ਼ਬਰ ਮਿਲੀ ਹੈ। ਥਾਣਾ ਮੁਖੀ ਭੂਸ਼ਨ ਸੇਖੜੀ ਨੇ ਦੱਸਿਆ ਕਿ ਭੰਡਾਲ ਬੇਟ ਵਿਖੇ ਇਕ ਨਾਲੇ ਦੀ ਸਫਾਈ ਕਰਦਿਆਂ ਸਫਾਈ ਕਰ ਰਹੀਆਂ ਔਰਤਾਂ ਨੇ ਜਦੋਂ ਨਾਲੇ ਦੀ ਡੂੰਘਾਈ ਤਕ ਸਫਾਈ ਕੀਤੀ ਤਾਂ ਉਨ੍ਹਾਂ ਨੂੰ ਇਕ ਬੰਬ ਵਰਗੀ ਚੀਜ਼ ਦਿਖਾਈ ਦਿੱਤੀ, ਜਿਸਦੀ ਸੂਚਨਾ ਤੁਰੰਤ ਇਕ ਫੌਜੀ ਨੇ ਕੰਟਰੋਲ ਰੂਮ 'ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੀ. ਏ. ਪੀ. ਜਲੰਧਰ ਤੋਂ ਬੰਬ ਨਾਕਾਰਾ ਕਰਨ ਵਾਲੀ ਟੀਮ ਨੂੰ ਸੱਦਿਆ ਗਿਆ, ਜਿਸ ਨੇ ਵੇਖ ਕੇ ਦੱਸਿਆ ਕਿ ਇਹ ਬੰਬ ਚੱਲਿਆ ਹੋਇਆ ਹੈ। 


Related News