ਖੁਦਾਈ ਦੌਰਾਨ ਮਿਲੇ ਬੰਬ, ਇਲਾਕੇ ''ਚ ਦਹਿਸ਼ਤ ਦਾ ਮਾਹੌਲ

Monday, Feb 10, 2020 - 12:16 AM (IST)

ਖੁਦਾਈ ਦੌਰਾਨ ਮਿਲੇ ਬੰਬ, ਇਲਾਕੇ ''ਚ ਦਹਿਸ਼ਤ ਦਾ ਮਾਹੌਲ

ਲੁਧਿਆਣਾ, (ਰਾਜ)— ਪਿੰਡ ਗਿੱਲ ਦੇ ਰਿੰਗ ਰੋਡ 'ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਕਾਲੋਨੀ ਦੇ ਪਲਾਟ ਦੀ ਖੁਦਾਈ ਦੌਰਾਨ ਬੰਬ ਮਿਲੇ। ਖੁਦਾਈ ਕਰ ਰਹੇ ਮਜ਼ਦੂਰ ਨੇ ਪਹਿਲਾਂ ਆਪਣੇ ਠੇਕੇਦਾਰ ਨੂੰ ਦੱਸਿਆ। ਫਿਰ ਠੇਕੇਦਾਰ ਨੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਬੰਬ ਮਿਲਣ ਦੀ ਸੂਚਨਾ ਤੋਂ ਬਾਅਦ ਪੁਲਸ 'ਚ ਭੱਜ-ਦੌੜ ਮਚ ਗਈ।
ਮੌਕੇ 'ਤੇ ਥਾਣਾ ਡੇਹਲੋਂ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਅਤੇ ਚੌਕੀ ਮਰਾਡੋਂ ਦੇ ਇੰਚਾਰਜ ਅਸ਼ਵਨੀ ਕੁਮਾਰ ਪੁਲਸ ਫੋਰਸ ਨਾਲ ਪੁੱਜੇ। ਪੁਲਸ ਨੂੰ ਮੌਕੇ ਤੋਂ 10-15 ਬੰਬ ਮਿਲੇ ਹਨ, ਜੋ ਕਿ ਜੰਗ ਲੱਗੇ ਹੋਏ ਸਨ, ਜਿਸ 'ਚ ਕਈ ਰਾਕੇਟ ਲਾਂਚਰ ਦੇ ਖੋਲ ਸਨ ਅਤੇ ਕਈ ਹੱਥਗੋਲੇ ਸਨ, ਜਿਥੇ ਬੰਬ ਮਿਲੇ ਹਨ ਰਾਤ ਹੋਣ ਕਾਰਣ ਪੁਲਸ ਨੇ ਉਥੇ ਖੁਦਾਈ ਬੰਦ ਕਰਵਾ ਦਿੱਤੀ ਹੈ ਹੁਣ ਸਵੇਰੇ ਪੁਲਸ ਉਸ ਜਗ੍ਹਾ ਖੋਦਾਈ ਕਰਵਾਏਗੀ। ਪੁਲਸ ਨੇ ਬੰਬ ਕਬਜ਼ੇ ਵਿਚ ਲੈ ਲਏ ਹਨ।

PunjabKesari
ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਨਾਂ ਦੀ ਔਰਤ ਨੇ ਪਲਾਟ ਲਿਆ ਸੀ। ਦੋ ਦਿਨ ਪਹਿਲਾਂ ਹੀ ਉਸ ਨੇ ਵਿਵੇਕ ਠੇਕੇਦਾਰ ਨੂੰ ਖੁਦਾਈ ਕਰਨ ਦਾ ਕੰਮ ਦਿੱਤਾ। ਠੇਕੇਦਾਰ ਦਾ ਵਰਕਰ ਚੰਦਰਭਾਨ ਪਲਾਟ ਦੀ ਖੁਦਾਈ ਕਰ ਰਿਹਾ ਸੀ ਐਤਵਾਰ ਦੇਰ ਸ਼ਾਮ ਖੋਦਾਈ ਦੌਰਾਨ ਉਸ ਨੂੰ ਬੰਬ ਮਿਲਿਆ। ਇਸ ਤੋਂ ਬਾਅਦ ਜਦ ਉਸ ਨੇ ਅੱਗੇ ਖੁਦਾਈ ਕੀਤੀ ਤਾਂ ਇਕ ਹੋਰ ਬੰਬ ਮਿਲਿਆ। ਇਸ ਦੌਰਾਨ 15 ਬੰਬ ਮਿਲੇ ਭਾਵੇਂ ਕਿ ਇਸ 'ਚ ਕਈ ਖੋਲ ਸਨ ਅਤੇ ਬਾਕੀ ਪੁਰਾਣੇ ਹੋਣ ਕਾਰਣ ਮਿੱਟੀ ਨਾਲ ਢਕੇ ਹੋਏ ਸਨ ਜਿਨ੍ਹਾਂ ਨੂੰ ਜੰਗ ਲੱਗ ਚੁੱਕੀ ਹੈ।
ਉਧਰ ਚੌਕੀ ਮਰਾਂਡੋ ਇੰਚਾਰਜ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਸ਼ੱਕ ਹੈ ਕਿ ਹੋਰ ਵੀ ਖੁਦਾਈ ਦੌਰਾਨ ਇਸ ਤਰ੍ਹਾਂ ਦੇ ਬੰਬ ਮਿਲ ਸਕਦੇ ਹਨ। ਇਸ ਲਈ ਸਵੇਰੇ ਫਿਰ ਤੋਂ ਖੁਦਾਈ ਕਰਵਾਈ ਜਾਵੇਗੀ ਫਿਲਹਾਲ ਜ਼ਿਆਦਾਤਰ ਖੋਲ ਹਨ। ਕੋਈ ਖਤਰੇ ਵਾਲੀ ਗੱਲ ਨਹੀਂ ਹੈ।


author

KamalJeet Singh

Content Editor

Related News