ਲੁਧਿਆਣਾ 'ਚ ਬੰਬ ਮਿਲਣ ਦੀ ਸੂਚਨਾ, ਮੌਕੇ 'ਤੇ ਪੁੱਜੀ ਪੁਲਸ

Tuesday, Sep 13, 2022 - 03:32 PM (IST)

ਲੁਧਿਆਣਾ 'ਚ ਬੰਬ ਮਿਲਣ ਦੀ ਸੂਚਨਾ, ਮੌਕੇ 'ਤੇ ਪੁੱਜੀ ਪੁਲਸ

ਲੁਧਿਆਣਾ (ਰਾਜ) : ਸਥਾਨਕ ਰਾਹੋਂ ਰੋਡ ਸਥਿਤ ਪਿੰਡ 'ਚ ਖੁਦਾਈ ਦੌਰਾਨ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਥਾਣਾ ਮਿਹਰਬਾਨ ਦੀ ਪੁਲਸ ਮੌਕੇ 'ਤੇ ਜਾਂਚ ਲਈ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰੇਨੇਡ ਹੈ, ਜੋ ਕਿ ਕਾਫੀ ਪੁਰਾਣਾ ਹੈ ਅਤੇ ਉਸ 'ਤੇ ਜੰਗ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : ਸਿੱਪੀ ਸਿੱਧੂ ਕਤਲ ਕੇਸ : ਜੱਜ ਦੀ ਧੀ ਕਲਿਆਣੀ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ

ਫਿਲਹਾਲ ਪੁਲਸ ਨੇ ਸਾਵਧਾਨੀ ਵਰਤਦੇ ਹੋਏ ਬੰਬ ਦੇ ਆਸ-ਪਾਸ ਮਿੱਟੀ ਦੀਆਂ ਬੋਰੀਆਂ ਰਖਵਾ ਦਿੱਤੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News