ਵੱਡੀ ਖ਼ਬਰ : ਖੰਨਾ ਦੇ ਰਿਹਾਇਸ਼ੀ ਇਲਾਕੇ ਨੇੜਿਓਂ ਮਿਲਿਆ 'ਬੰਬ', ਪੁਲਸ ਨੇ ਸੀਲ ਕੀਤਾ ਇਲਾਕਾ (ਤਸਵੀਰਾਂ)
Wednesday, Jan 18, 2023 - 01:28 PM (IST)
ਖੰਨਾ (ਵਿਪਨ) : 26 ਜਨਵਰੀ ਤੋਂ ਪਹਿਲਾਂ ਜਿੱਥੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ, ਉੱਥੇ ਹੀ ਹੁਣ ਖੰਨਾ ਦੇ ਮਿਲਟਰੀ ਗਰਾਊਂਡ ਵਿਖੇ ਬੰਬ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਇਹ ਜ਼ਿੰਦਾ ਬੰਬ ਗਰਾਊਂਡ ਦੀ ਕੰਧ ਨਾਲ ਰੱਖਿਆ ਗਿਆ ਸੀ। ਜੇਕਰ ਬੰਬ ਫੱਟ ਜਾਂਦਾ ਤਾ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਬੰਬ ਵਾਲੀ ਥਾਂ ਦੇ ਨਾਲ ਹੀ ਸਬਜ਼ੀ ਮੰਡੀ ਅਤੇ ਰਿਹਾਇਸ਼ੀ ਇਲਾਕਾ ਹੈ।
ਇਹ ਵੀ ਪੜ੍ਹੋ : CM ਮਾਨ ਕਰਨਗੇ ਸ਼ਹਿਰਾਂ 'ਚ ਨਵੇਂ ਵਿਕਾਸ ਕੰਮਾਂ ਦੀ ਸ਼ੁਰੂਆਤ, ਨਗਰ ਨਿਗਮਾਂ ਤੋਂ ਮੰਗੀ ਗਈ ਰਿਪੋਰਟ
ਬੰਬ ਨਿਰੋਧਕ ਦਸਤੇ ਨੇ ਬੰਬ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਬੰਬ ਦੇਖਣ ਵਾਲੇ ਬਜ਼ੁਰਗ ਨੇ ਦੱਸਿਆ ਕਿ ਜਦੋਂ ਸਵੇਰੇ ਇੱਕ ਵਿਅਕਤੀ ਗਰਾਊਂਡ 'ਚ ਜੰਗਲ ਪਾਣੀ ਗਿਆ ਸੀ ਤਾਂ ਉਸ ਨੇ ਆ ਕੇ ਮੰਡੀ 'ਚ ਰੌਲਾ ਪਾਇਆ। ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਕੰਧ ਨਾਲ ਬੰਬ ਪਿਆ ਸੀ। ਇਸ ਬਾਰੇ ਪੁਲਸ ਨੂੰ ਦੱਸਿਆ ਗਿਆ ਅਤੇ ਪੁਲਸ ਮੌਕੇ 'ਤੇ ਆਈ।
ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਸਰਚ ਦੌਰਾਨ ਬਰਾਮਦ ਕੀਤੇ ਹਥਿਆਰ
ਬਜ਼ੁਰਗ ਨੇ ਕਿਹਾ ਕਿ ਇਸ ਬੰਬ ਨਾਲ ਪੂਰੀ ਮੰਡੀ ਨੂੰ ਖ਼ਤਰਾ ਸੀ। ਇੱਥੇ ਕਬਾੜੀ ਸਕ੍ਰੈਪ 'ਚ ਆਇਆ ਬੰਬ ਸੁੱਟ ਜਾਂਦੇ ਹਨ, ਜੋ ਕਿ ਗਲਤ ਹੈ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਹਰਪਾਲ ਸਿੰਘ ਨੇ ਕਿਹਾ ਕਿ ਗਰਾਊਂਡ 'ਚ ਜ਼ਿੰਦਾ ਬੰਬ ਮਿਲਿਆ। ਇਸ ਨੂੰ ਨਸ਼ਟ ਕਰਨ ਲਈ ਲੁਧਿਆਣਾ ਤੋਂ ਟੀਮ ਬੁਲਾਈ ਗਈ, ਜੋ ਕਿ ਇਸ ਬੰਬ ਨੂੰ ਲੈ ਕੇ ਢੁੱਕਵੀਂ ਥਾਂ 'ਤੇ ਲੈ ਗਈ ਹੈ। ਡੀ. ਐੱਸ. ਪੀ. ਨੇ ਕਿਹਾ ਕਿ ਲੱਗਦਾ ਹੈ ਕਿ ਇਹ ਬੰਬ ਸਕਰੈਪ 'ਚੋਂ ਇੱਥੇ ਆਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ