ਭੰਡਾਲ ਬੇਟ ’ਚ ਨਾਲੇ ਦੀ ਸਫਾਈ ਦੌਰਾਨ ਮਿਲਿਆ ਬੰਬ (ਵੀਡੀਓ)

Thursday, Feb 07, 2019 - 12:26 AM (IST)

ਕਪੂਰਥਲਾ, (ਭੂਸ਼ਣ, ਗੁਰਵਿੰਦਰ ਕੌਰ)- ਪਿੰਡ ਭੰਡਾਲ ਦੋਨਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਮਨਰੇਗਾ ਸਕੀਮ ਦੇ ਤਹਿਤ ਕੰਮ ਕਰ ਰਹੇ ਮਜ਼ਦੂਰਾਂ ਨੂੰ ਇਕ ਬੰਬ ਮਿਲਿਆ ਹੈ। ਜਿਸ ਮਗਰੋਂ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ।

ਪਿੰਡ ਭੰਡਾਲ ਦੋਨਾ ਦੇ ਮੈਂਬਰ ਪੰਚਾਇਤ ਹਰਭਜਨ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਥਾਣਾ ਢਿਲਵਾ ਦੀ ਪੁਲਸ ਦੱਸਿਆ ਕਿ ਪਿੰਡ ’ਚ ਮਨਰੇਗਾ ਸਕੀਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪਿਛਲੀ ਸਾਈਡ ’ਤੇ ਨਾਲੇ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ, ਜਿਸ ਦੌਰਾਨ ਉਨ੍ਹਾਂ ਨੂੰ ਫੋਨ ਆਇਆ ਕਿ ਕੋਈ ਬੰਬ ਵਰਗੀ ਚੀਜ਼ ਸਫਾਈ ਦੌਰਾਨ ਨਾਲੇ ਤੋਂ ਮਿਲੀ ਹੈ, ਉਸ ਨੇ ਜਦੋਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਉਥੋਂ 81 ਐੱਮ. ਐੱਮ. ਦਾ ਮੋਟਾਰ ਬੰਬ ਸੀ। ਜਿਸ ਪਿੱਛੋਂ ਐੱਸ. ਪੀ. (ਡੀ.) ਸਤਨਾਮ ਸਿੰਘ ਅਤੇ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਭਾਰੀ ਗਿਣਤੀ ’ਚ ਪੁਲਸ ਫੋਰਸ ਦੇ ਨਾਲ ਮੌਕੇ ’ਤੇ ਪੁੱਜੇ।  ਪੁਲਸ ਵਲੋਂ ਆਸ-ਪਾਸ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ।PunjabKesariਕਪੂਰਥਲਾ ਪੁਲਸ ਵਲੋਂ ਮੌਕੇ ਉਤੇ ਭਾਰਤੀ ਫੌਜ ਦੇ ਬੰਬ ਸਕੁਐਡ ਦੇ ਦਸਤੇ ਨੂੰ ਸੱਦਿਆ ਗਿਆ। ਮੇਜਰ ਹਿਮਾਂਸ਼ੂ ਦੀ ਅਗਵਾਈ ’ਚ ਫੌਜ ਦੀ ਬੰਬ ਡਿਸਪੋਜ਼ਲ ਟੀਮ ਨੇ ਬੰਬ ਦਾ ਮੁਆਇਨਾ ਕੀਤਾ। ਬੰਬ ਨੂੰ ਖਤਮ ਕਰਨ ਦੀ ਮਨਜ਼ੂਰੀ ਲੈਣ ਲਈ ਪੂਰਾ ਮਾਮਲਾ ਪੱਛਮੀ ਕਮਾਂਡ ਦੇ ਧਿਆਨ ਵਿਚ ਲਿਆਂਦਾ। ਹੁਣ ਵੀਰਵਾਰ ਨੂੰ ਇਜਾਜ਼ਤ ਮਿਲਦੇ ਹੀ ਭਾਰਤੀ ਫੌਜ ਦਾ ਬੰਬ ਡਿਸਪੋਜ਼ਲ ਦਸਤਾ ਇਸ ਬੰਬ ਨੂੰ ਨਸ਼ਟ ਕਰਨ ਲਈ ਕਾਰਵਾਈ ਕਰੇਗਾ।


author

DILSHER

Content Editor

Related News