ਮੌੜ ਮੰਡੀ ਬੰਬ ਬਲਾਸਟ ਦੇ ਦੋਸ਼ੀਆਂ ਦਾ ਪੁਲਸ ਨੇ ਜਾਰੀ ਕੀਤਾ ''ਵਾਂਟੇਡ ਪੋਸਟਰ''

Tuesday, Jan 29, 2019 - 06:43 PM (IST)

ਮੌੜ ਮੰਡੀ ਬੰਬ ਬਲਾਸਟ ਦੇ ਦੋਸ਼ੀਆਂ ਦਾ ਪੁਲਸ ਨੇ ਜਾਰੀ ਕੀਤਾ ''ਵਾਂਟੇਡ ਪੋਸਟਰ''

ਬਠਿੰਡਾ (ਮੁਨੀਸ਼) : 2017 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਮੌੜ ਮੰਡੀ 'ਚ ਹੋਏ ਬੰਬ ਬਲਾਸਟ ਮਾਮਲੇ 'ਚ ਅੱਜ ਪੁਲਸ ਨੇ ਦੋਸ਼ੀਆਂ ਦੇ 'ਵਾਂਟੇਡ ਪੋਸਟਰ' ਜਾਰੀ ਕਰ ਦਿੱਤੇ ਹਨ। ਦੱਸ ਦਈਏ ਕਿ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲੇ ਮੌੜ ਮੰਡੀ 'ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਸਭਾ ਦੇ ਨੇੜੇ ਬੰਬ ਬਲਾਸਟ ਹੋਇਆ ਸੀ। 2 ਸਾਲ ਹੋਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਅਜੇ ਤੱਕ ਖਾਲੀ ਸਨ। ਹੁਣ ਪੁਲਸ ਨੇ ਤਿੰਨੋਂ ਦੋਸ਼ੀਆਂ ਦਾ ਪੋਸਟਰ ਜਾਰੀ ਕਰਕੇ ਜਾਂਚ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲੇ ਤਲਵੰਡੀ ਸਾਬੋ ਦੀ ਅਦਾਲਤ ਨੇ ਦੋਸ਼ੀਆਂ ਨੂੰ ਭਗੌੜਾ ਕਰਾਰ ਦਿੱਤਾ ਸੀ।


author

Anuradha

Content Editor

Related News