ਹੁਸ਼ਿਆਰਪੁਰ: ਰਿਹਾਇਸ਼ੀ ਇਲਾਕੇ 'ਚ ਖੜ੍ਹੀ ਬਲੈਰੋ ਗੱਡੀ 'ਚ ਅਚਾਨਕ ਮਚੇ ਅੱਗ ਦੇ ਭਾਂਬੜ, ਪਿਆ ਭੜਥੂ

Monday, Aug 17, 2020 - 11:25 PM (IST)

ਹੁਸ਼ਿਆਰਪੁਰ: ਰਿਹਾਇਸ਼ੀ ਇਲਾਕੇ 'ਚ ਖੜ੍ਹੀ ਬਲੈਰੋ ਗੱਡੀ 'ਚ ਅਚਾਨਕ ਮਚੇ ਅੱਗ ਦੇ ਭਾਂਬੜ, ਪਿਆ ਭੜਥੂ

ਹੁਸ਼ਿਆਰਪੁਰ (ਅਮਰੀਕ)— ਮਾਹਿਲਪੁਰ-ਫਗਵਾੜਾ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਥੇ ਅਚਾਨਕ ਹੀ ਇਕ ਕਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਬੀਤੀ ਸ਼ਾਮ ਦੀ ਦੱਸੀ ਜਾ ਰਹੀ ਹੈ। ਗੱਡੀ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ: ਬਠਿੰਡਾ ਦੇ SSP ਭੁਪਿੰਦਰ ਸਿੰਘ ਵਿਰਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਪਈਆਂ ਭਾਜੜਾਂ

PunjabKesari

ਮਿਲੀ ਜਾਣਕਾਰੀ ਮੁਤਾਬਕ ਕੁਲਦੀਪ ਰਾਏ ਪੁੱਤਰ ਮਹਿੰਦਰ ਪਾਲ ਵਾਸੀ ਬੀ. ਡੀ. ਓ. ਕਾਲੋਨੀ ਮਾਹਿਲਪੁਰ ਬਲੈਰੋ ਗੱਡੀ (ਪੀ. ਬੀ. 07 ਬੀ.ਆਰ. 0574) 'ਤੇ ਫਾਸਟਫੂਡ ਵੇਚਣ ਦਾ ਕੰਮ ਕਰਦਾ ਸੀ। ਉਨ੍ਹÎਾਂ ਦੱਸਿਆ ਕਿ ਉਨ੍ਹਾਂ ਦੀ ਬਲੈਰੋ ਗੱਡੀ ਅਚਾਨਕ ਅੱਗ ਲੱਗ ਗਈ ਲੱਗੀ।

ਇਹ ਵੀ ਪੜ੍ਹੋ: ਜਲੰਧਰ: ਗੁਰਦੁਆਰਾ ਸਾਹਿਬ ਦੇ ਬਾਹਰ ਤੇਜ਼ ਰਫ਼ਤਾਰ ਕਾਰ ਨੇ ਦਰੜੀ ਸੰਗਤ, ਹਾਦਸਾ ਵੇਖ ਘਬਰਾਏ ਲੋਕ

PunjabKesari

ਅੱਗ ਦੇ ਉੱਡਦੇ ਭਾਂਭੜ ਵੇਖ ਕੇ ਦੁਕਾਨਦਾਰ, ਰਾਹਗੀਰਾਂ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਬਲੈਰੋ ਨੂੰ ਅੱਗ ਲੱਗਣ ਕਰਕੇ ਤਿੰਨ-ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਪੀੜਤਾਂ ਦਾ ਅੰਕੜਾ ਪੁੱਜਾ 4 ਹਜ਼ਾਰ ਤੋਂ ਪਾਰ


author

shivani attri

Content Editor

Related News