ਲੁਧਿਆਣਾ ''ਚ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ, ਹਿੱਲ ਗਈਆਂ ਇਮਾਰਤਾਂ, ਦੇਖੇ ਮੌਕੇ ਦੀਆਂ ਤਸਵੀਰਾਂ

Sunday, Oct 25, 2020 - 10:52 AM (IST)

ਲੁਧਿਆਣਾ ''ਚ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ, ਹਿੱਲ ਗਈਆਂ ਇਮਾਰਤਾਂ, ਦੇਖੇ ਮੌਕੇ ਦੀਆਂ ਤਸਵੀਰਾਂ

ਲੁਧਿਆਣਾ (ਮਹੇਸ਼) : ਲੁਧਿਆਣਾ ਦੇ ਤਾਜਪੁਰ ਰੋਡ 'ਤੇ ਗੀਤਾ ਕਾਲੋਨੀ 'ਚ ਸਥਿਤ ਏ. ਡੀ. ਡਾਇੰਗ 'ਚ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ ਹੋਇਆ, ਜਿਸ ਨੇ ਆਸ-ਪਾਸ ਦੀਆਂ ਇਮਾਰਤਾਂ ਨੂੰ ਹਿਲਾ ਛੱਡਿਆ।

ਇਹ ਵੀ ਪੜ੍ਹੋ : ਢਿੱਡੋਂ ਜੰਮੇ ਪੁੱਤ ਨੂੰ ਮਤਲਬ ਨਿਕਲਦੇ ਹੀ ਜ਼ਹਿਰ ਦਿਖਣ ਲੱਗੀ 'ਮਾਂ', ਕਰਤੂਤ ਕਰ ਦੇਵੇਗੀ ਹੈਰਾਨ

PunjabKesari

ਜਾਣਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਸਵੇਰੇ ਤੜਕਸਾਰ ਵਾਪਰਿਆ। ਏ. ਡੀ. ਡਾਇੰਗ 'ਚ ਅਚਾਨਕ ਬੁਆਇਲਰ ਫਟ ਗਿਆ, ਜਿਸ ਦੌਰਾਨ 7-8 ਵਿਅਕਤੀਆਂ ਦੇ ਜ਼ਖਮੀਂ ਹੋਣ ਦੀ ਸੂਚਨਾ ਹੈ।

ਇਹ ਵੀ ਪੜ੍ਹੋ : ਚਾਲੂ ਹੋਣ ਦੇ 24 ਘੰਟਿਆਂ 'ਚ ਹੀ ਬੰਦ ਹੋਏ 'ਥਰਮਲ ਪਲਾਂਟ', ਕਿਸਾਨਾਂ ਨੇ ਧਰਨਾ ਦੇ ਕੇ ਬੰਦ ਕੀਤੀ ਸਪਲਾਈ

PunjabKesari

ਇਸ ਧਮਾਕੇ ਕਾਰਨ ਇਮਾਰਤਾਂ ਪੂਰੀ ਤਰ੍ਹਾਂ ਹਿੱਲ ਗਈਆਂ, ਜਦੋਂ ਕਿ ਕਈ ਘਰਾਂ ਦੀਆਂ ਛੱਤਾਂ ਤੱਕ ਉੱਡ ਗਈਆਂ।

PunjabKesari

ਇਸ ਧਮਾਕੇ ਕਾਰਨ ਲੋਹੇ ਦੀ ਪੌੜੀ 11 ਹਜ਼ਾਰ ਵੋਲਟੇਜ ਦੇ ਟਾਵਰ 'ਤੇ ਡਿਗ ਗਈ ਅਤੇ ਨਾਲ ਲੱਗਦੇ ਮੱਝਾਂ ਦੇ ਵਾੜੇ ਦਾ ਇਕ ਕਾਮਾ ਵੀ ਜ਼ਖਮੀਂ ਹੋ ਗਿਆ।

ਇਹ ਵੀ ਪੜ੍ਹੋ : 'ਦੁਸਹਿਰੇ' 'ਤੇ ਵੀ ਚੜ੍ਹੇਗਾ ਕਿਸਾਨੀ ਰੰਗ, ਸ਼ਹਿਰਾਂ ਤੇ ਪਿੰਡਾਂ 'ਚ ਬਣਾਈ ਗਈ ਯੋਜਨਾ

PunjabKesari

ਫਿਲਹਾਲ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਧਮਾਕੇ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

PunjabKesari



 


author

Babita

Content Editor

Related News