ਗੁਰੂ ਨਗਰੀ ਅੰਮ੍ਰਿਤਸਰ ''ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਪੁਲਸ ਨੇ ਗ੍ਰਿਫ਼ਤਾਰ ਕੀਤੇ ਕੁੜੀਆਂ ਤੇ ਮੁੰਡੇ

Saturday, Oct 28, 2023 - 06:22 PM (IST)

ਗੁਰੂ ਨਗਰੀ ਅੰਮ੍ਰਿਤਸਰ ''ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਪੁਲਸ ਨੇ ਗ੍ਰਿਫ਼ਤਾਰ ਕੀਤੇ ਕੁੜੀਆਂ ਤੇ ਮੁੰਡੇ

ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੇਰ ਰਾਤ ਇਕ ਹੋਟਲ 'ਚ ਪੁਲਸ ਵੱਲੋਂ ਰੇਡ ਕੀਤੀ ਗਈ। ਜਾਣਕਾਰੀ ਮੁਤਾਬਕ ਪੁਲਸ ਨੇ ਜਦੋਂ ਹੋਟਲ 'ਚ ਚੈਕਿੰਗ ਕੀਤੀ ਤਾਂ ਵੱਡੀ ਗਿਣਤੀ 'ਚ ਮੁੰਡੇ ਤੇ ਕੁੜੀਆਂ ਗਲਤ ਕੰਮ ਕਰਦੇ ਹੋਏ ਫੜ੍ਹੇ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਲਿਆਂਦਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਗਾਹਕਾਂ ਨੂੰ ਭਰਮਾਉਣ ਲਈ ਵਿਦੇਸ਼ੋਂ ਮੰਗਵਾਈਆਂ ਕੁੜੀਆਂ

ਇਸ ਦੌਰਾਨ ਥਾਣੇ ਦੇ ਐੱਸ. ਐੱਚ. ਓ. ਪੁਲਸ ਅਧਿਕਾਰੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਕੱਲ੍ਹ ਸਾਨੂੰ ਜਾਣਕਾਰੀ ਮਿਲੀ ਸੀ ਕਿ ਮੰਡੀ ਨੇੜੇ ਇਕ ਹੋਟਲ ਹੈ, ਜਿਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਕੁੜੀਆਂ ਨੂੰ ਬਾਹਰੋਂ ਬੁਲਾਕੇ ਇਹ ਧੰਦਾ ਕੀਤਾ ਜਾ ਰਿਹਾ ਹੈ, ਜਿਸ ਲਈ ਮਨਚਾਹੇ ਪੈਸੇ ਲਏ ਜਾਂਦੇ ਹਨ। ਇਹ ਜਾਣਕਾਰੀ ਤੋਂ  ਬਾਅਦ ਪੁਲਸ ਨੇ ਹੋਟਲ 'ਤੇ ਰੇਡ ਕੀਤੀ, ਜਿਸ ਦੌਰਾਨ 2 ਕੁੜੀਆਂ ਤੇ 5 ਮੁੰਡਿਆਂ ਨੂੰ ਕਾਬੂ ਕੀਤਾ ਗਿਆ। ਜਦੋਂ ਪੁਲਸ ਨੇ ਕੁੜੀਆਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਸਾਡੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਇਹ ਧੰਦਾ ਕਰਵਾਇਆ ਜਾ ਰਿਹਾ ਸੀ। ਇਸ ਮਾਮਲੇ 'ਚ ਹੋਟਲ ਦੇ ਮਾਲਕ ਅਤੇ ਦੋ ਕਰਮਚਾਰੀ ਜੋ ਗਾਹਕਾਂ ਨੂੰ ਹੋਟਲ ਲੈ ਕੇ ਆਉਂਦੇ ਸੀ, ਉਨ੍ਹਾਂ 'ਤੇ ਐੱਫ਼. ਆਈ. ਆਰ. ਦਰਜ ਕਰਕੇ ਗ੍ਰਿਫ਼ਤਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ, 6 ਕਰੋੜ ਤੋਂ ਵਧੇਰੇ ਦੀ ਜਾਇਦਾਦ ਫਰੀਜ਼

ਜਿਨ੍ਹਾਂ ਦੋ ਕੁੜੀਆਂ ਨੂੰ ਕਾਬੂ ਕੀਤਾ ਗਿਆ ਹੈ, ਉਹ ਦੋਵੇਂ ਵਿਆਹੁਤਾ ਹਨ। ਹੋਟਲ ਮਾਲਕ ਕੁੜੀਆਂ ਕੋਲੋਂ ਗੈਰ-ਕਾਨੂੰਨੀ ਧੰਦਾ ਕਰਵਾਉਂਦੇ ਸੀ। ਇਹ ਕੁੜੀਆਂ 20 ਹਜ਼ਾਰ ਰੁਪਏ ਹਫ਼ਤਾ ਅਤੇ ਬਾਕੀ ਗਾਹਕਾਂ ਕੋਲੋਂ ਮਨਮਰਜ਼ੀ ਨਾਲ ਪੈਸੇ ਲੈਂਦੀਆਂ ਸਨ। ਪੁਲਸ ਨੇ ਕਿਹਾ ਹੋਟਲ ਮਾਲਕਾਂ ਨੂੰ ਵਾਰਨਿੰਗ ਦਿੱਤੀ ਕਿ ਅਜਿਹਾ ਧੰਦਾ ਨਾ ਕੀਤਾ ਜਾਵੇ। ਇਹ ਇਕ ਗੁਰੂ ਨਗਰੀ ਹੈ, ਇਸ ਤਰ੍ਹਾਂ ਦੇ ਕੰਮਾਂ ਤੋਂ ਗੁਰੇਜ ਕਰਨ ਨਹੀਂ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹੋਟਲ ਮਾਲਕਾਂ ਨੂੰ ਚਾਹੀਦਾ ਹੈ ਜੇਕਰ ਕੋਈ ਗੈਸਟ ਹੋਲਟ 'ਚ ਆਉਂਦਾ ਹੈ ਤਾਂ ਉਸ ਦੀ ਆਈ. ਡੀ ਜ਼ਰੂਰ ਲਈ ਜਾਵੇ ਤੇ ਇਸ ਜ਼ਿਲ੍ਹੇ 'ਚ ਗੈਰ-ਕਾਨੂੰਨੀ ਧੰਦਾ ਨਹੀਂ ਕਰਨ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਵੱਡੀ ਵਾਰਦਾਤ, 17 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News