ਧੜੱਲੇ ਨਾਲ ਵਿਕ ਰਿਹਾ ਨਸ਼ਾ ਤੇ ਸ਼ਰੇਆਮ ਚੱਲ ਰਿਹਾ ਦੇਹ ਵਪਾਰ ਦਾ ਧੰਦਾ, ਨਹੀਂ ਹੋ ਰਹੀ ਕੋਈ ਕਾਰਵਾਈ

Saturday, Aug 31, 2024 - 03:12 PM (IST)

ਧੜੱਲੇ ਨਾਲ ਵਿਕ ਰਿਹਾ ਨਸ਼ਾ ਤੇ ਸ਼ਰੇਆਮ ਚੱਲ ਰਿਹਾ ਦੇਹ ਵਪਾਰ ਦਾ ਧੰਦਾ, ਨਹੀਂ ਹੋ ਰਹੀ ਕੋਈ ਕਾਰਵਾਈ

ਅੰਮ੍ਰਿਤਸਰ (ਬਿਊਰੋ)- ਅਜਨਾਲਾ ਸ਼ਹਿਰ ਅੰਦਰ ਚੱਲ ਰਹੇ ਦੇਹ ਵਪਾਰ ਅਤੇ ਨਸ਼ਿਆਂ ਦੇ ਧੰਦੇ ਨੂੰ ਰੋਕਣ ਵਿੱਚ ਅਜਨਾਲਾ ਪੁਲਸ ਨਾਕਾਮ ਨਜ਼ਰ ਆ ਰਹੀ ਹੈ। ਅਜਨਾਲਾ 'ਚ ਸ਼ਰੇਆਮ ਨਸ਼ਾ ਅਤੇ ਦੇਹ ਵਪਾਰ ਦਾ ਕੰਮ ਚੱਲ ਰਿਹਾ ਹੈ ਪਰ ਅਜਨਾਲਾ ਪੁਲਸ ਕਾਰਵਾਈ ਕਰਨ ਦੀ ਬਜਾਏ ਹੱਥ 'ਤੇ ਹੱਥ ਰੱਖੀ ਬੈਠੀ ਹੈ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਅਜਨਾਲਾ 'ਚ ਦੇਰ ਸ਼ਾਮ ਇਕ ਮੁਹੱਲੇ ਅੰਦਰ ਘਰ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਅਤੇ ਨਸ਼ੇ ਨੂੰ ਰੋਕਣ ਲਈ ਗਏ ਅਜਨਾਲਾ ਦੀ ਮਹਿਲਾ ਕੌਂਸਲਰ ਦੇ ਪਤੀ ਅਤੇ ਇੱਕ ਹੋਰ ਵਿਅਕਤੀ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਹਨਾਂ ਦੀ ਧੰਦਾ ਕਰਨ ਵਾਲੇ ਲੋਕਾਂ ਨੇ ਉਹਨਾਂ ਦੇ ਚਿਹਰੇ 'ਤੇ ਜ਼ਹਿਰੀਲਾ ਛਿੜਕਾਅ ਕਰ ਦਿੱਤਾ । ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ ਅਤੇ ਸਰੀਰ 'ਤੇ ਜਲਣ ਹੋਣ ਲੱਗ ਪਈ, ਜਿਸ ਤੋਂ ਬਾਅਦ ਮੁਹੱਲੇ ਅੰਦਰ ਰੌਲਾ ਪੈਣ ਤੋਂ ਬਾਅਦ ਕਾਫੀ ਦੇਰੀ ਨਾਲ ਪਹੁੰਚੀ ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕੌਂਸਲਰ ਦੇ ਪਤੀ ਸ਼ਿਵਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਹਨਾਂ ਦੀ ਵਾਰਡ ਅਤੇ ਉਹਨਾਂ ਦੇ ਘਰ ਨੇੜੇ ਇੱਕ ਵਿਅਕਤੀ ਵੱਲੋਂ ਸ਼ਰੇਆਮ ਬਿਨਾਂ ਕਿਸੇ ਡਰ ਦੇ ਪਿਛਲੇ ਲੰਮੇ ਸਮੇਂ ਤੋਂ ਦੇਹ ਵਪਾਰ ਅਤੇ ਨਸ਼ੇ ਵੇਚਣ ਦਾ ਧੰਦਾ ਚਲਾਇਆ ਜਾਂਦਾ ਹੈ । ਜਿਸ ਸਬੰਧੀ ਪੁਲਸ ਨੂੰ ਕਈ ਵਾਰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਪਰ ਪੁਲਸ ਦੇ ਸਿਰ 'ਤੇ ਕੋਈ ਜੂੰ ਨਹੀਂ ਸਰਕਦੀ ਅਤੇ ਨਾਂ ਹੀ ਕੋਈ ਠੋਸ ਕਾਰਵਾਈ ਪੁਲਸ ਵੱਲੋਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਹੁਣ ਵੀ ਦੇਰ ਰਾਤ ਉਸ ਘਰ ਵਿੱਚ 2 ਔਰਤਾਂ ਤੇ ਕੁਝ ਵਿਅਕਤੀ ਦਾਖਲ ਹੋਏ ਹਨ ਜਿਸ ਤੋਂ ਤੁਰੰਤ ਬਾਅਦ ਉਹਨਾਂ ਮੋਹਤਬਰਾਂ ਨੂੰ ਨਾਲ ਲੈ ਕੇ ਜਦ ਉਕਤ ਵਿਅਕਤੀਆਂ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਹਨਾਂ ਅਚਾਨਕ ਸਾਡੇ 'ਤੇ ਹਮਲਾ ਕਰਦਿਆਂ ਕੋਈ ਜਹਰੀਲੀ ਵਸਤੂ ਦੀ ਸਪਰੇਅ ਕਰ ਦਿੱਤੀ। ਜਿਸ ਕਾਰਨ ਉਹਨਾਂ ਨੂੰ ਇੱਕਦਮ ਦਿਖਾਈ ਦੇਣਾ ਬੰਦ ਹੋ ਗਿਆ ਅਤੇ ਸਾਰੇ ਸਰੀਰ ਉਪਰ ਜਲਣ ਹੋਣ ਲੱਗ ਪਈ।

ਇਹ ਵੀ ਪੜ੍ਹੋ- ਆਪਣੀ ਹੀ 6 ਸਾਲਾ ਬੱਚੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

ਉਹਨਾਂ ਦੱਸਿਆ ਕਿ ਇਸ ਜਗ੍ਹਾ 'ਤੇ ਪਹਿਲਾਂ ਵੀ ਅਜਨਾਲਾ ਦੇ ਨਿੱਜੀ  ਸਕੂਲਾਂ ਦੇ ਵਿਦਿਆਰਥੀ ਅਤੇ ਕੁਝ ਹੋਰ ਲੋਕ ਗਲਤ ਕੰਮ ਕਰਨ ਅਤੇ ਨਸ਼ੇ ਖਰੀਦਣ ਲਈ ਆਉਂਦੇ ਹਨ, ਜਿਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਉਕਤ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਪੁਲਸ ਨੂੰ ਤਾੜਨਾ ਕੀਤੀ ਕੀ ਜ਼ੇਕਰ ਠੋਸ ਕਾਰਵਾਈ ਇਸ ਵਾਰ ਨਹੀਂ ਕੀਤੀ ਗਈ ਤਾਂ ਪੁਲਸ ਵਿਰੁੱਧ ਉਹਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ-  ਪੰਜਾਬ ਦੇ ਇਸ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ

ਇਸ ਮੌਕੇ ਥਾਣਾ ਅਜਨਾਲਾ ਦੇ ਐੱਸ.ਐੱਚ.ਓ ਸਬ ਇੰਸਪੈਕਟਰ ਸਤਨਾਮ ਸਿੰਘ  ਨੇ ਕਿਹਾ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News