ਬਰਨਾਲਾ ''ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਜਾਂਚ ਦੌਰਾਨ ਹੋਇਆ ਇਹ ਖ਼ੁਲਾਸਾ

Monday, Jun 22, 2020 - 06:51 PM (IST)

ਬਰਨਾਲਾ (ਪੁਨੀਤ ਮਾਨ) : ਬਰਨਾਲਾ ਪੁਲਸ ਨੇ 3 ਜਨਾਨੀਆਂ ਅਤੇ 7 ਪੁਰਸ਼ਾਂ ਨੂੰ ਦੇਹ ਵਪਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਦੇਹ ਵਪਾਰ ਦੀ ਸਰਗਨਾ ਜਿਸ ਦੇ ਘਰ ਵਿਚ ਇਹ ਅੱਡਾ ਚੱਲਦਾ ਸੀ ਹਰਜਿੰਦਰ ਕੌਰ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਬਿਮਾਰ ਰਹਿੰਦਾ ਹੈ, ਇਸ ਲਈ ਉਹ ਇਹ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਮੁੰਡੇ ਆਪਣੇ ਨਾਲ ਕੁੜੀਆਂ ਨੂੰ ਉਨ੍ਹਾਂ ਦੇ ਘਰ ਲੈ ਕੇ ਆਉਂਦੇ ਹਨ, ਇਸ ਬਦਲੇ ਉਹ ਉਨ੍ਹਾਂ ਤੋਂ 500 ਰੁਪਏ ਲੈਂਦੇ ਹਨ। 

ਇਹ ਵੀ ਪੜ੍ਹੋ : ਨਿੱਤ ਦੇ ਕਲੇਸ਼ ਤੋਂ ਦੁਖੀ ਐੱਨ. ਆਰ. ਆਈ. ਨੌਜਵਾਨ ਨੇ ਅੰਤ ਚੁੱਕਿਆ ਖ਼ੌਫ਼ਨਾਕ ਕਦਮ 

PunjabKesari

ਦੂਜੇ ਪਾਸੇ ਇਸ ਮਾਮਲੇ ਵਿਚ ਮਹਿਲ ਕਲਾਂ ਦੀ ਏ. ਐੱਸ. ਪੀ. ਪਰੱਗਿਆ ਜੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਛੀਨੀਵਾਲ ਖੁਰਦ ਦੇ ਇਕ ਘਰ ਵਿਚ ਦੇਹ ਵਪਾਰ ਦਾ ਅੱਡਾ ਚੱਲਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਵਿਚ ਛਾਪਾ ਮਾਰਿਆ ਤਾਂ ਘਰ ਦੀ ਮਾਲਕ ਸਣੇ ਦੋ ਹੋਰ ਜਨਾਨੀਆਂ ਅਤੇ 7 ਬੰਦਿਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਰੈਫਰੈਂਡਮ 2020 ਦੇ ਸੰਸਥਾਪਕ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ


Gurminder Singh

Content Editor

Related News