ਬੋੜਾਵਾਲ ਡਰੇਨ ’ਚੋਂ ਲਾਸ਼ ਬਰਾਮਦ, ਪੂਰੇ ਇਲਾਕੇ ’ਚ ਦਹਿਸ਼ਤ

Saturday, Aug 28, 2021 - 06:31 PM (IST)

ਬੋੜਾਵਾਲ ਡਰੇਨ ’ਚੋਂ ਲਾਸ਼ ਬਰਾਮਦ, ਪੂਰੇ ਇਲਾਕੇ ’ਚ ਦਹਿਸ਼ਤ

ਬੁਢਲਾਡਾ (ਬਾਂਸਲ) :  ਇੱਥੋ ਦੇ ਨਜ਼ਦੀਕ ਪਿੰਡ ਬੋੜਾਵਾਲ ਦੇ ਡਰੇਨ ਨਾਲੇ ’ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਦੇ ਕੁੱਝ ਲੋਕਾਂ ਨੂੰ ਡਰੇਨ ’ਚੋਂ ਲਾਸ਼ ਮੂੱਧੇ ਮੂੰਹ ਪਈ ਤੈਰਦੀ ਨਜ਼ਰ ਆਈ ਤਾਂ ਉਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਨਾਲੇ ’ਚੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ। ਸਹਾਇਕ ਥਾਣੇਦਾਰ ਨਾਮਦੇਵ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ (40) ਪੁੱਤਰ ਗੁਰਬਖਸ ਸਿੰਘ ਬੋੜਾਵਾਲ ਵਜੋਂ ਹੋਈ। ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ 26 ਅਗਸਤ ਦਿਨ ਵੀਰਵਾਰ ਤੋਂ ਲਾਪਤਾ ਸੀ। ਜਿਸਦੀ ਭਾਲ ਕੀਤੀ ਗਈ ਪਰ ਉਹ ਨਹੀਂ ਲੱਭਿਆ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਧਾਰਾ 174 ਅਧੀਨ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਹਲਕਾ ਧਰਮਕੋਟ ਦੇ ਨੌਜਵਾਨ ਰਾਜਿੰਦਰ ਸਿੰਘ ਦੀ ਕੈਨੇਡਾ ’ਚ ਮੌਤ 

PunjabKesari

ਗੱਲਬਾਤ ਦੌਰਾਨ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਜਨਾਨੀ ਦੀ ਭੇਦਭਰੀ ਹਾਲਤ ’ਚ ਮੌਤ, ਪਤੀ ਸਮੇਤ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News