ਪਾਣੀ ਦੇ ਤੇਜ਼ ਵਹਾਅ ਕਾਰਨ ਕਾਲੀ ਵੇਈਂ ''ਚ ਡੁੱਬੇ 14 ਸਾਲਾ ਮੁੰਡੇ ਦੀ 3 ਦਿਨਾਂ ਬਾਅਦ ਮਿਲੀ ਲਾਸ਼
Wednesday, Jul 26, 2023 - 06:04 PM (IST)

ਟਾਂਡਾ ਉੜਮੁੜ (ਮੋਮੀ)- ਬੀਤੀ 23 ਜੁਲਾਈ ਨੂੰ ਪਿੰਡ ਪੁਲ ਪੁਖਤਾ ਨਜਦੀਕ ਕਾਲੀ ਵੇਈਂ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬੇ 14 ਸਾਲਾ ਮੁੰਡੇ ਦੀ ਲਾਸ਼ ਅੱਜ ਯਾਨੀ ਬੁੱਧਵਾਰ ਨੂੰ ਮਿਲੀ ਗਈ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਥਾਣਾ ਟਾਂਡਾ ਦੇ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ 14 ਸਾਲਾ ਮੁੰਡਾ ਰੋਹਿਤ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਕਾਲੀ ਵੇਈਂ ਵਿਚ ਰੁੜ ਗਿਆ ਸੀ, ਜਿਸ ਦੀ ਲਾਸ਼ ਅੱਜ ਤੀਜੇ ਦਿਨ ਇਕ ਦਰੱਖਤ ਵਿਚ ਫਸੀ ਹੋਈ ਮਿਲੀ।
ਇਹ ਵੀ ਪੜ੍ਹੋ : ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ 15 ਸਾਲਾ ਮੁੰਡਾ, ਨਹੀਂ ਮਿਲਿਆ ਕੋਈ ਥਹੁ-ਪਤਾ
ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਨੌਜਵਾਨਾਂ ਤੇ ਦਸੂਹਾ ਤੋਂ ਲਿਆਂਦੀਆਂ ਬੇੜੀਆਂ ਦੀ ਮਦਦ ਨਾਲ ਰੋਹਿਤ ਦੀ ਲਾਸ਼ ਦੀ ਭਾਲ ਲਗਾਤਾਰ ਜਾਰੀ ਰੱਖੀ ਅਤੇ ਅੱਜ ਪਾਣੀ ਘੱਟਣ ਕਾਰਨ ਉਸ ਦੀ ਲਾਸ਼ ਮਿਲ ਗਈ। ਟਾਂਡਾ ਪੁਲਸ ਨੇ ਮੁੰਡੇ ਦੇ ਪਿਤਾ ਸੁਨੀਲ ਕੁਮਾਰ ਦੇ ਬਿਆਨਾਂ ਦੇ ਅਧਾਰ ਤੇ 174 ਕਾਰਵਾਈ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8