ਮਹਿਲ ਕਲਾਂ ਪੈਟਰੋਲ ਪੰਪ ਸਾਹਮਣੇ ਕੰਬਾਈਨ ਤੇ ਟਰੱਕ ਦੀ ਹੋਈ ਭਿਆਨਕ ਟੱਕਰ

Saturday, Apr 11, 2026 - 10:47 PM (IST)

ਮਹਿਲ ਕਲਾਂ ਪੈਟਰੋਲ ਪੰਪ ਸਾਹਮਣੇ ਕੰਬਾਈਨ ਤੇ ਟਰੱਕ ਦੀ ਹੋਈ ਭਿਆਨਕ ਟੱਕਰ

ਮਹਿਲ ਕਲਾਂ, (ਲਕਸ਼ਦੀਪ ਗਿੱਲ)- ਮਹਿਲ ਕਲਾਂ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਯੋਗੀ ਫੀਲਿੰਗ ਸਟੇਸ਼ਨ ਦੇ ਬਿਲਕੁਲ ਸਾਹਮਣੇ ਇੱਕ ਕੰਬਾਈਨ ਅਤੇ ਤੇਜ਼ ਰਫ਼ਤਾਰ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਬਰਨਾਲਾ ਸਾਈਡ ਤੋਂ ਆ ਰਹੀ ਕੰਬਾਈਨ (ਨੰਬਰ PB 29E 8126), ਜਿਸ ਨੇ ਲੁਧਿਆਣਾ ਜਾਣਾ ਸੀ, ਅਚਾਨਕ ਪੈਟਰੋਲ ਪੰਪ ਦੇ ਸਾਹਮਣੇ ਆ ਕੇ ਰੁਕੀ ਸੀ। ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ (ਨੰਬਰ PB 13 DT 3500) ਨੇ ਖੜ੍ਹੀ ਕੰਬਾਈਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਕੰਬਾਈਨ ਦੇ ਮਾਲਕ ਬਲਵੀਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਸਿੱਧਵਾਂ ਵੇਟ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਬਾਈਨ ਦਾ ਕਟਰ ਪੂਰੀ ਤਰ੍ਹਾਂ ਟੁੱਟ ਗਿਆ ਹੈ। ਇਸ ਹਾਦਸੇ ਵਿੱਚ ਲਗਭਗ ਢਾਈ ਤੋਂ ਤਿੰਨ ਲੱਖ ਰੁਪਏ ਦਾ ਮਾਲੀ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਮਾਲਕ ਅਨੁਸਾਰ, ਕੰਬਾਈਨ ਨੂੰ ਦੁਬਾਰਾ ਠੀਕ ਕਰਨ ਵਿੱਚ 10 ਤੋਂ 15 ਦਿਨਾਂ ਦਾ ਸਮਾਂ ਲੱਗੇਗਾ, ਜਿਸ ਕਾਰਨ ਉਸ ਦੇ ਹਾੜੀ ਦੇ ਸੀਜ਼ਨ ਦੇ ਕੰਮ 'ਤੇ ਬਹੁਤ ਬੁਰਾ ਅਸਰ ਪਵੇਗਾ।

ਗਨੀਮਤ ਇਹ ਰਹੀ ਕਿ ਟਰੱਕ ਦੀ ਤੇਜ਼ ਟੱਕਰ ਹੋਣ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਟਰੱਕ ਚਲਾਉਣ ਵਾਲੇ ਡਰਾਈਵਰ ਦੀ ਪਛਾਣ ਮੰਗਲ ਸਿੰਘ ਵਾਸੀ ਤਾਰਨਤਾਰਨ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਟਰੱਕ ਦੇ ਮਾਲਕ ਨੇ ਮੌਕੇ 'ਤੇ ਪਹੁੰਚ ਕੇ ਕੰਬਾਈਨ ਦੀ ਮੁਰੰਮਤ ਕਰਵਾਉਣ ਦੀ ਜ਼ਿੰਮੇਵਾਰੀ ਲਈ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਆਪਸੀ ਸਹਿਮਤੀ ਨਾਲ ਸਮਝੌਤਾ ਹੋ ਗਿਆ।


author

Rakesh

Content Editor

Related News