ਕੋਰੋਨਾ ਦੀ ਰੋਕਥਾਮ ਲਈ BOB ਦੀ ਪਹਿਲ, ਅਗਲੇ ਤਿੰਨ ਮਹੀਨਿਆਂ ਤੱਕ ਮੁਫਤ ਕੀਤੀ ਇਹ ਸਰਵਿਸ

Friday, Mar 20, 2020 - 04:33 PM (IST)

ਕੋਰੋਨਾ ਦੀ ਰੋਕਥਾਮ ਲਈ BOB ਦੀ ਪਹਿਲ, ਅਗਲੇ ਤਿੰਨ ਮਹੀਨਿਆਂ ਤੱਕ ਮੁਫਤ ਕੀਤੀ ਇਹ ਸਰਵਿਸ

ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਨ ਸਰਕਾਰ ਪਬਲਿਕ ਡੀਲਿੰਗ ਘਟਾਉਣ 'ਤੇ ਜ਼ੋਰ ਦੇ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਕਰੰਸੀ ਦੇ ਸੰਪਰਕ 'ਚ ਨਾ ਆਉਣ ਅਤੇ ਡਿਜੀਟਲ ਭੁਗਤਾਨ ਕਰਨ 'ਤੇ ਜ਼ੋਰ ਦੇ ਰਹੀ ਹੈ। ਇਸੇ ਕੋਸ਼ਿਸ਼ ਦੇ ਤਹਿਤ ਅਗਲੇ ਤਿੰਨ ਮਹੀਨੇ ਤੱਕ ਬੈਂਕ ਆਫ ਬੜੌਦਾ ਨੇ ਡਿਜੀਟਲ ਲੈਣ-ਦੇਣ ਨੂੰ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੋਇਆ ਸੀ ਕਿ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਡਿਜੀਟਲ ਟਰਾਂਜੈਕਸ਼ਨ ਕਰਨ 'ਤੇ ਗਾਹਕਾਂ ਕੋਲੋਂ ਬੈਂਕ ਕੋਈ ਚਾਰਜ ਨਹੀਂ ਲਵੇਗਾ। ਬੈਂਕ ਨੇ stay Safe Bank Safe ਟੈਗਲਾਈਨ ਦੇ ਨਾਲ ਇਸ ਮੁਹਿੰਮ ਨੂੰ ਲਾਗੂ ਕੀਤਾ ਹੈ।

ਹੋਰ ਬੈਂਕ ਵੀ ਦੇ ਸਕਦੇ ਹਨ ਇਸ ਤਰ੍ਹਾਂ ਦੀ ਰਾਹਤ

ਬੈਂਕ ਆਫ ਬਾੜੌਦਾ ਦੇ ਬਾਅਦ ਦੇਸ਼ ਦੇ ਹੋਰ ਬੈਂਕ ਵੀ ਕੋਰੋਨਾ ਦੀ ਰੋਕਥਾਮ ਲਈ ਇਸ ਪਹਿਲ ਨੂੰ ਅੱਗੇ ਵਧਾ ਸਕਦੇ ਹਨ। ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਗਾਹਕਾਂ ਨੂੰ ਬਿਹਤਰ ਅਤੇ ਨਿਰੰਤਰ ਬੈਂਕਿੰਗ ਸਹੂਲਤ ਮੁਹੱਈਆ ਕਰਵਾਉਣ ਲਈ ਡਿਜੀਟਲ ਲੈਣ-ਦੇਣ ਲਈ ਇਹ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੈਂਕ ਨੇ ਕਿਹਾ ਕਿ ਇਹ ਸਮਾਂ ਖੁਦ ਨੂੰ ਅਤੇ ਬੈਂਕ ਨੂੰ ਸੁਰੱਖਿਅਤ ਰੱਖਣ ਦਾ ਹੈ। ਅਜਿਹੇ 'ਚ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੋਵੇਗੀ ਅਤੇ ਇਸ ਪਹਿਲ 'ਚ ਬੈਂਕ ਦੀ ਮਦਦ ਕਰਨੀ ਹੋਵੇਗੀ।
 

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਫਿਚ ਨੇ GDP ਗ੍ਰੋਥ ਅਨੁਮਾਨ ਘਟਾ ਕੇ ਕੀਤਾ 5.1 ਫੀਸਦੀ

ਇਹ ਵੀ ਪੜ੍ਹੋ : ਕੀ ਪੈਕੇਟ ਵਾਲੇ ਦੁੱਧ ਤੇ ਅਖਬਾਰਾਂ ਨਾਲ ਵੀ ਫੈਲਦਾ ਹੈ ਕੋਰੋਨਾ ਵਾਇਰਸ, ਜਾਣੋ ਸੱਚ?


author

Harinder Kaur

Content Editor

Related News