ਵੱਡਾ ਖ਼ੁਲਾਸਾ: ਟੈਬਲੇਟ ਤੇ ਸਮਾਰਟਫੋਨ 'ਚੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਚਮੜੀ ਲਈ ਖ਼ਤਰਨਾਕ

Saturday, Jul 27, 2024 - 01:59 PM (IST)

ਵੱਡਾ ਖ਼ੁਲਾਸਾ: ਟੈਬਲੇਟ ਤੇ ਸਮਾਰਟਫੋਨ 'ਚੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਚਮੜੀ ਲਈ ਖ਼ਤਰਨਾਕ

ਜਲੰਧਰ (ਇੰਟ.)-ਪਿਛਲੇ ਕੁਝ ਸਾਲਾਂ ਤੋਂ ਲੋਕ ਆਹਮੋ-ਸਾਹਮਣੇ ਇਕ-ਦੂਜੇ ਨਾਲ ਗੱਲ ਕਰਨ ਦੀ ਬਜਾਏ ਮੋਬਾਇਲ ਦੀ ਸਕਰੀਨ ’ਤੇ ਸਮਾਂ ਬਿਤਾਉਣਾ ਜ਼ਿਆਦਾ ਪਸੰਦ ਕਰਦੇ ਹਨ। ਹਾਲਾਂਕਿ ਹੁਣ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਮੋਬਾਇਲ ਫੋਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਖੋਜਕਰਤਾਵਾਂ ਮੁਤਾਬਕ ਨੀਲੀ ਰੌਸ਼ਨੀ ਦੇ ਸੰਪਰਕ ’ਚ ਆਉਣ ਨਾਲ ਮੇਲੇਨਿਨ ਦਾ ਉਤਪਾਦਨ ਉਤੇਜਿਤ ਹੋ ਸਕਦਾ ਹੈ, ਜੋ ਚਮੜੀ ਨੂੰ ਕੁਦਰਤੀ ਤੌਰ ’ਤੇ ਉਸ ਦਾ ਰੰਗ ਦਿੰਦਾ ਹੈ। ਮਾਹਿਰਾਂ ਅਨੁਸਾਰ ਐੱਲ. ਈ. ਡੀ, ਟੀ. ਵੀ, ਟੈਬਲੇਟ ਅਤੇ ਸਮਾਰਟਫੋਨ ਸਮੇਤ ਕਈ ਸਕ੍ਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਦੇ ਸੰਪਰਕ ’ਚ ਆਉਣਾ ਚਮੜੀ ਲਈ ਖ਼ਤਰਨਾਕ ਹੋ ਸਕਦਾ ਹੈ। ਨੀਲੀ ਰੌਸ਼ਨੀ ਵਿਖਾਈ ਦੇਣ ਵਾਲੇ ਪ੍ਰਕਾਸ਼ ਸਪੈਕਟ੍ਰਮ ਦਾ ਹਿੱਸਾ ਹੈ।

ਇਹ ਵੀ ਪੜ੍ਹੋ- ਜਲੰਧਰ ਦੀ ਰੰਜਿਸ਼ ਦਾ ਮੈਕਸੀਕੋ ਤਕ ਦਾ ਸਫ਼ਰ, ਬਦਮਾਸ਼ ਪੰਚਮ ਨੇ ਲਾਈਵ ਹੋ ਕੇ ਜੋਗਾ ਫੋਲੜੀਵਾਲ ਨੂੰ ਦਿੱਤੀ ਧਮਕੀ

ਚਮੜੀ ’ਤੇ ਪੈ ਸਕਦੇ ਹਨ ਕਾਲੇ ਨਿਸ਼ਾਨ
ਬਹੁਤ ਜ਼ਿਆਦਾ ਨੀਲੀ ਰੌਸ਼ਨੀ ਸੰਭਾਵੀ ਤੌਰ ’ਤੇ ਹਾਈਪ੍ਰਪਿਗਮੈਂਟੇਸ਼ਨ ਨੂੰ ਹੋਰ ਖ਼ਰਾਬ ਕਰ ਸਕਦੀ ਹੈ। ਮੇਲੇਨਿਨ ਦੇ ਬਹੁਤ ਜ਼ਿਆਦਾ ਉਤਪਾਦਨ ਕਾਰਨ ਚਮੜੀ ’ਤੇ ਕਾਲੇ ਨਿਸ਼ਾਨ ਪੈ ਜਾਂਦੇ ਹਨ। ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਨੀਲੀ ਰੌਸ਼ਨੀ ਕੋਲੇਜਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜੋ ਚਮੜੀ ਦੀ ਬਣਤਰ ਲਈ ਜ਼ਰੂਰੀ ਪ੍ਰੋਟੀਨ ਹੈ। ਇਹ ਸੰਭਾਵੀ ਤੌਰ ’ਤੇ ਝੁਰੜੀਆਂ ਨੂੰ ਵਧਾ ਸਕਦਾ ਹੈ। ਇਕ ਪ੍ਰਯੋਗਸ਼ਾਲਾ ਅਧਿਐਨ ਤੋਂ ਪਤਾ ਲੱਗਦਾ ਹੈ ਹੈ ਕਿ ਅਜਿਹਾ ਉਦੋਂ ਹੋ ਸਕਦਾ ਹੈ, ਜਦੋਂ ਤੁਸੀਂ ਆਪਣੇ ਮੋਬਾਈਲ ਨੂੰ ਆਪਣੀ ਚਮੜੀ ਤੋਂ ਇਕ ਸੈਂਟੀਮੀਟਰ ਦੀ ਦੂਰੀ ’ਤੇ ਘੱਟੋ-ਘੱਟ ਇਕ ਘੰਟੇ ਲਈ ਫੜੀ ਰੱਖਦੇ ਹੋ। ਹਾਲਾਂਕਿ ਜੇਕਰ ਤੁਸੀਂ ਆਪਣੇ ਡਿਵਾਈਸ ਨੂੰ ਆਪਣੀ ਚਮੜੀ ਤੋਂ 10 ਸੈਂਟੀਮੀਟਰ ਤੋਂ ਵੱਧ ਦੂਰ ਰੱਖਦੇ ਹੋ, ਤਾਂ ਇਸ ਨਾਲ ਤੁਹਾਡਾ ਜੋਖਮ 100 ਗੁਣਾ ਘੱਟ ਹੋ ਜਾਵੇਗਾ।

ਇਹ ਵੀ ਪੜ੍ਹੋ- ਜਲੰਧਰ ਕੈਂਟ ਸਟੇਸ਼ਨ 'ਤੇ ਪਈਆਂ ਭਾਜੜਾਂ, ਟਰੇਨ ਦੇ ਬਾਥਰੂਮ ’ਚੋਂ ਮਿਲੀ ਪਠਾਨਕੋਟ ਦੇ ਨੌਜਵਾਨ ਦੀ ਲਾਸ਼

ਸਕਰੀਨ ਤੋਂ ਰੱਖੋ 12 ਇੰਚ ਦੀ ਦੂਰੀ
ਸਕਰੀਨ ਸਮੱਗਰੀ ਦੀ ਉਤੇਜਕ ਪ੍ਰਕਿਰਤੀ ਨੀਂਦ ’ਚ ਹੋਰ ਵਿਘਨ ਪਾਉਂਦੀ ਹੈ। ਲੰਬੇ ਸਮੇਂ ਤੱਕ ਨੀਂਦ ਦੀ ਸਮੱਸਿਆ ਫਿਨਸੀ, ਐਕਜ਼ਿਮਾ ਅਤੇ ਰੋਸੇਸੀਆ ਵਰਗੀਆਂ ਚਮੜੀ ਦੀਆਂ ਮੌਜੂਦਾ ਸਥਿਤੀਆਂ ਨੂੰ ਵੀ ਵਿਗਾੜ ਸਕਦੀ ਹੈ। ਨੀਂਦ ਦੀ ਕਮੀ ਚਮੜੀ ਦੇ ਕੋਰਟੀਸੋਲ ਦੇ ਪੱਧਰ ਨੂੰ ਵਧਾ ਸਕਦੀ ਹੈ, ਇਕ ਤਣਾਅ ਵਾਲਾ ਹਾਰਮੋਨ ਜੋ ਕੋਲੇਜਨ ਨੂੰ ਤੋੜਦਾ ਹੈ ਅਤੇ ਚਮੜੀ ਦੀ ਮਜ਼ਬੂਤੀ ਲਈ ਜ਼ਰੂਰੀ ਪ੍ਰੋਟੀਨ ਹੈ। ਨੀਂਦ ਦੀ ਕਮੀ ਚਮੜੀ ਦੀ ਕੁਦਰਤੀ ਦਿੱਖ ਨੂੰ ਵੀ ਕਮਜ਼ੋਰ ਕਰ ਸਕਦੀ ਹੈ। ਮਾਹਿਰਾਂ ਦੇ ਅਨੁਸਾਰ ਇਨ੍ਹਾਂ ਸਥਿਤੀਆਂ ਨੂੰ ਰੋਕਣ ਲਈ ਆਪਣੇ ਅਤੇ ਸਕ੍ਰੀਨ ਵਿਚਕਾਰ ਘੱਟ ਤੋਂ ਘੱਟ 12 ਇੰਚ ਦੀ ਦੂਰੀ ਰੱਖੋ ਅਤੇ ਵਿਚ-ਵਿਚਾਲੇ ਵਿਰਾਮ ਲਓ।

ਇਹ ਵੀ ਪੜ੍ਹੋ- ਸਮਾਜ ਲਈ ਖ਼ਤਰਨਾਕ ਹੈ ਬੱਚਿਆਂ ਦੇ ਕੇਕ ’ਤੇ ਬੰਦੂਕ, ਗੋਲ਼ੀਆਂ, ਟੈਂਕ ਤੇ ਤੋਪ ਵਰਗੀਆਂ ਹਿੰਸਕ ਤਸਵੀਰਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News