ਵਿਧਾਇਕ ਰਿੰਕੂ ਨੇ ਖੁਰਾਕ ਤੇ ਸਪਲਾਈ ਮੰਤਰੀ ਸਾਹਮਣੇ ਉਠਾਇਆ ਨੀਲੇ ਕਾਰਡਾਂ ਦਾ ਮਾਮਲਾ

Wednesday, Jun 27, 2018 - 12:19 PM (IST)

ਵਿਧਾਇਕ ਰਿੰਕੂ ਨੇ ਖੁਰਾਕ ਤੇ ਸਪਲਾਈ ਮੰਤਰੀ ਸਾਹਮਣੇ ਉਠਾਇਆ ਨੀਲੇ ਕਾਰਡਾਂ ਦਾ ਮਾਮਲਾ

ਜਲੰਧਰ (ਚੋਪੜਾ)— ਵੈਸਟ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੇ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਸਾਹਮਣੇ ਨੀਲੇ ਕਾਰਡਾਂ ਦਾ ਮਾਮਲਾ ਉਠਾਇਆ। ਵਿਧਾਇਕ ਰਿੰਕੂ ਨੇ ਆਸ਼ੂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਸੂਬੇ ਭਰ 'ਚ ਜੋ ਗਰੀਬ ਅਤੇ ਜ਼ਰੂਰਤਮੰਦ ਲੋਕ ਨੀਲੇ ਕਾਰਡਾਂ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਦੇ ਨੀਲੇ ਕਾਰਡਾਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਕੈਪਟਨ ਅਮਰਿੰਦਰ ਸਰਕਾਰ ਵਲੋਂ ਦਿੱਤੀ ਜਾ ਰਹੀ ਸਸਤੀ ਕਣਕ ਉਨ੍ਹਾਂ ਤਕ ਪਹੁੰਚ ਸਕੇ। ਇਸ ਤੋਂ ਇਲਾਵਾ ਵੰਡ ਪ੍ਰਣਾਲੀ ਵਿਚ ਹੋਰ ਵੀ ਜ਼ਿਆਦਾ ਪਾਰਦਰਸ਼ਤਾ ਲਿਆਉਣ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਆਸ਼ੂ ਨੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ 'ਚ ਜਲਦੀ ਤੋਂ ਜਲਦੀ ਸਮਾਰਟ ਕਾਰਡ ਲੋਕਾਂ ਵਿਚ ਵੰਡੇ ਜਾਣ ਅਤੇ ਕੋਸ਼ਿਸ਼ ਹੈ ਕਿ ਅਗਲੀ ਵਾਰ ਕਣਕ ਨੂੰ ਬਾਇਓਮੀਟ੍ਰਿਕ ਸਿਸਟਮ ਨਾਲ ਪਛਾਣ ਕਰਕੇ ਗਰੀਬ ਲੋਕਾਂ 'ਚ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਹੋਏ ਹਨ, ਨੂੰ ਜਲਦੀ ਹੀ ਕਣਕ ਦੇ ਨਾਲ-ਨਾਲ ਚਾਹ-ਪੱਤੀ ਅਤੇ ਖੰਡ ਵੀ ਸਸਤੇ ਭਾਅ 'ਤੇ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਐਲਾਨ ਪੱਤਰ ਵਿਚ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਸਹਾਇਤਾ ਕਰੇਗੀ।


Related News