ਭੰਡਾਰੀ ਪੁਲ ''ਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ
Thursday, Jan 25, 2018 - 07:20 AM (IST)

ਅੰਮ੍ਰਿਤਸਰ, (ਬਾਠ)- ਆਮ ਆਦਮੀ ਪਾਰਟੀ ਅੰਮ੍ਰਿਤਸਰ ਸ਼ਹਿਰੀ ਵੱਲੋਂ ਦਿੱਲੀ 'ਚ ਚੋਣ ਕਮਿਸ਼ਨਰ ਦੀ ਸਿਫਾਰਸ਼ 'ਤੇ ਰਾਸ਼ਟਰਪਤੀ ਵੱਲੋਂ ਦਿੱਲੀ ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੇ ਵਿਰੋਧ ਵਿਚ ਸਥਾਨਕ ਭੰਡਾਰੀ ਪੁਲ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਆੜ 'ਚ ਦਿੱਲੀ ਦੇ 20 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨਾ ਕੇਂਦਰ ਦੀ ਬੀ. ਜੇ. ਪੀ. ਸਰਕਾਰ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਚੋਣ ਕਮਿਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਦੀ ਕਠਪੁਤਲੀ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਰਾਸ਼ਟਰਪਤੀ ਨੇ ਵੀ ਇਸ ਤਾਨਾਸ਼ਾਹੀ ਫੈਸਲੇ 'ਤੇ ਆਪਣੀ ਸਹਿਮਤੀ ਦੇ ਕੇ ਬਾਕੀ ਰਹਿੰਦੀ ਕਸਰ ਪੂਰੀ ਕਰ ਦਿੱਤੀ ਹੈ। ਸ਼ਰਮਾ ਨੇ ਕਿਹਾ ਕਿ ਦਿੱਲੀ ਵਿਚ ਪਾਰਟੀ ਵੱਲੋਂ ਬਣਾਏ ਗਏ ਸੰਸਦੀ ਸਕੱਤਰ ਨੇ ਇਕ ਰੁਪਏ ਦਾ ਵੀ ਲਾਭ ਨਹੀਂ ਲਿਆ।
ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ, ਅਨੁਸ਼ਾਸਨ ਕਮੇਟੀ ਦੇ ਮੁਖੀ ਡਾ. ਇੰਦਰਬੀਰ ਨਿੱਝਰ, ਸਟੇਟ ਜਨਰਲ ਸਕੱਤਰ ਹਰਿੰਦਰ ਸਿੰਘ, ਅਸ਼ੋਕ ਤਲਵਾੜ, ਕੁਲਜੀਤ ਸਿੰਘ, ਨਵ-ਨਿਯੁਕਤ ਸਟੇਟ ਕਮੇਟੀ ਮੈਂਬਰ ਜਸਕਰਨ ਬੰਦੇਸ਼ਾਂ, ਹਲਕਾ ਪੂਰਬੀ ਦੇ ਇੰਚਾਰਜ ਸਰਬਜੋਤ ਸਿੰਘ, ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ, ਉਪ ਪ੍ਰਧਾਨ ਰਜਿੰਦਰ ਪਲਾਹ, ਮਨਾਵ ਚਾਂਡੇ, ਸੰਜੀਵ ਲਾਂਬਾ, ਅਸ਼ੋਕ ਕੁਮਾਰ, ਜਸਬੀਰ ਸਿੰਘ ਜੌਹਲ, ਰਵਿੰਦਰ ਹੰਸ, ਅਨਿਲ ਮਹਾਜਨ, ਐਡਵੋਕੇਟ ਅਨਿਲ ਮੈਣੀ, ਰਵਿੰਦਰ ਸੁਲਤਾਨਵਿੰਡ, ਪ੍ਰਦੀਪ ਰਮਪਾਲ ਤੇ ਵਰੁਣ ਰਾਣਾ ਸਮੇਤ ਵੱਡੀ ਗਿਣਤੀ ਵਿਚ ਵਾਲੰਟੀਅਰ ਹਾਜ਼ਰ ਸਨ।