ਲੰਗਾਹ ਦਾ ਪੁਤਲਾ ਫੂਕਿਆ
Friday, Oct 06, 2017 - 07:09 AM (IST)

ਝਬਾਲ, (ਨਰਿੰਦਰ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਚ ਪ੍ਰਧਾਨੀ ਝਬਾਲ ਵੱਲੋਂ ਮੁੱਖ ਸੇਵਾਦਾਰ ਭਾਈ ਰਣਧੀਰ ਸਿੰਘ ਝਬਾਲ ਅਤੇ ਭਾਈ ਕਸ਼ਮੀਰ ਸਿੰਘ ਬੋਹੜੂ ਦੀ ਅਗਵਾਈ 'ਚ ਅੱਜ ਬੋਹੜੂ ਪੁਲ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ
ਲੰਗਾਹ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਸਮੇਂ ਬੋਲਦਿਆਂ ਭਾਈ ਝਬਾਲ ਅਤੇ ਬੋਹੜੂ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੇ ਜੋ ਬੱਜਰ ਕੁਰਹਿਤ ਕੀਤੀ ਕੀਤੀ ਹੈ, ਉਸ ਲਈ ਉਹ ਬਖਸ਼ਣ ਦੇ ਲਾਇਕ ਨਹੀਂ ਕਿਉਂਕਿ ਉਸ ਨੇ ਸਿੱਖ ਰਹਿਤ ਮਰਿਯਾਦਾ ਦੀ ਜਿੱਥੇ ਉਲੰਘਣਾ ਕੀਤੀ ਹੈ, ਉਥੇ ਸਿੱਖ ਪੰਥ ਨੂੰ ਵੀ ਢਾਹ ਲਾਈ ਹੈ, ਇਹੋ ਜਿਹੇ ਬੰਦਿਆਂ ਵਾਸਤੇ ਸਿੱਖ ਕੌਮ 'ਚ ਕੋਈ ਜਗ੍ਹਾ ਨਹੀਂ। ਇਸ ਮੌਕੇ ਜਸਕਰਨ ਸਿੰਘ ਰਣਸਿੰਘ ਵਾਲਾ, ਸਤਪਾਲ ਸਿੰਘ ਰਣਸਿੰਘ ਵਾਲਾ, ਭਾਈ ਬਚਿੱਤਰ ਸਿੰਘ, ਮਨਜਿੰਦਰ ਸਿੰਘ ਅੰਮ੍ਰਿਤਸਰ ਤੇ ਜਸਬੀਰ ਸਿੰਘ ਬੋਹੜੂ ਆਦਿ ਹਾਜ਼ਰ ਸਨ।