ਬੱਚਿਆਂ ਕਾਰਨ 2 ਧਿਰਾਂ 'ਚ ਖ਼ੂਨੀ ਝੜਪ, ਚੱਲੇ ਗੰਡਾਸੇ, ਲਾਠੀਆਂ ਤੇ ਤੇਜ਼ਧਾਰ ਹਥਿਆਰ

Monday, Jul 15, 2024 - 01:03 PM (IST)

ਅਬੋਹਰ (ਸੁਨੀਲ) : ਇੱਥੇ ਅਜੀਤ ਨਗਰ 'ਚ ਅੱਜ ਸਵੇਰੇ ਬੱਚਿਆਂ ਦੇ ਝਗੜੇ ਕਾਰਨ 2 ਧਿਰਾਂ ਵਿਚਕਾਰ ਖ਼ੂਨੀ ਝੜਪ ਹੋ ਗਈ ਅਤੇ ਦੋਹਾਂ ਧਿਰਾਂ ਨੇ ਇਕ-ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ, ਦੋਹਾਂ ਧਿਰਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ 'ਚ ਵੀ ਕਾਫ਼ੀ ਹੰਗਾਮਾ ਕੀਤਾ, ਜਿਸ ਕਾਰਨ ਹਸਪਤਾਲ ਦੇ ਪ੍ਰਬੰਧਕਾਂ ਨੂੰ ਪੁਲਸ ਬੁਲਾਉਣੀ ਪਈ। ਜਾਣਕਾਰੀ ਮੁਤਾਬਕ ਅਮਰਜੀਤ ਪਤਨੀ ਸੁਰਿੰਦਰ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਪਤੀ ਸੁਰਿੰਦਰ ਪੁੱਤਰ ਹੁਕਮਚੰਦ ਅਤੇ ਬੇਟੇ ਗੁਰਦੇਵ ਨੇ ਕੰਮ 'ਤੇ ਜਾਣ ਲਈ ਗਲੀ 'ਚ ਮੋਟਰਸਾਈਕਲ ਕੱਢਿਆ ਹੀ ਸੀ ਕਿ ਇੰਨੇ 'ਚ ਗੁਆਂਢ 'ਚ ਰਹਿਣ ਵਾਲੇ ਸਕੂਲ ਜਾ ਰਹੇ 2 ਬੱਚਿਆਂ ਨੇ ਤੇਜ਼ ਰਫ਼ਤਾਰ ਮੋਟਰਸਾਈਕਲ ਲਿਆ ਕੇ ਪਿਓ-ਪੁੱਤਰ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ ਅੱਜ, ਅਗਲੀ ਰਣਨੀਤੀ 'ਤੇ ਹੋਵੇਗੀ ਚਰਚਾ

ਇਸ ਮਗਰੋਂ ਬੇਟੇ ਗੁਰਦੇਵ ਨੇ ਬੱਚਿਆਂ ਨੂੰ ਡਾਂਟਦੇ ਹੋਏ ਮੋਟਰਸਾਈਕਲ ਦੀ ਚਾਬੀ ਕੱਢ ਲਈ। ਇਸ ਮਗਰੋਂ ਦੋਵੇਂ ਬੱਚੇ ਆਪਣੇ ਘਰ ਗਏ ਅਤੇ ਮਾਪਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੁੱਟਿਆ ਗਿਆ ਹੈ ਅਤੇ ਮੋਟਰਸਾਈਕਲ ਖੋਹ ਲਿਆ ਗਿਆ ਹੈ। ਤੈਸ਼ 'ਚ ਆਏ ਮਾਪਿਆਂ ਨੇ ਆਉਂਦੇ ਸਾਰ ਹੀ ਸੁਰਿੰਦਰ ਅਤੇ ਗੁਰਦੇਵ 'ਤੇ ਗੰਡਾਸਿਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਅਮਰਜੀਤ ਅਤੇ ਉਸ ਦੀ ਭਰਜਾਈ ਬਚਾਅ ਕਰਨ ਗਈਆਂ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਲਹੂ-ਲੁਹਾਨ ਕਰ ਦਿੱਤਾ।

ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਨੇ ਫਿਰ ਕੱਢੇ ਪੰਜਾਬੀਆਂ ਦੇ ਵੱਟ, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ Update (ਵੀਡੀਓ)

ਦੂਜੀ ਧਿਰ ਦੇ ਕ੍ਰਿਸ਼ਨ ਅਤੇ ਸੁਰਿੰਦਰ ਦੋਵੇਂ ਪੁੱਤਰ ਦਤਾਰ ਸਿੰਘ ਨੇ ਦੱਸਿਆ ਕਿ ਪਹਿਲੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੇ ਪੁੱਤਾਂ ਨਾਲ ਕੁੱਟਮਾਰ ਕਰਦੇ ਹੋਏ ਉਨ੍ਹਾਂ ਦਾ ਮੋਟਰਸਾਈਕਲ ਖੋਹ ਲਿਆ। ਜਦੋਂ ਉਹ ਇਸ ਬਾਰੇ ਉਲਾਂਭਾ ਲੈ ਕੇ ਗਏ ਤਾਂ ਉਕਤ ਲੋਕਾਂ ਨੇ ਉਨ੍ਹਾਂ 'ਤੇ ਲਾਠੀਆਂ-ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਆਪਣਾ ਬਚਾਅ ਕਰਦੇ ਹੋਏ ਉਨ੍ਹਾਂ ਨੇ ਵੀ ਉਕਤ ਲੋਕਾਂ ਨੂੰ ਡੰਡਿਆਂ ਨਾਲ ਕੁੱਟਿਆ। ਜਦੋਂ ਦੋਹਾਂ ਧਿਰਾਂ ਨੂੰ ਲਹੂ-ਲੁਹਾਨ ਹਾਲਤ 'ਚ ਹਸਪਤਾਲ ਦੀ ਐਮਰਜੈਂਸੀ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਵੀ ਉੱਥੇ ਪਹੁੰਚ ਗਏ ਅਤੇ ਹੰਗਾਮਾ ਕਰਨ ਦੇ ਨਾਲ-ਨਾਲ ਹੱਥੋਪਾਈ ਕੀਤੀ। ਇਸ ਨੂੰ ਦੇਖਦੇ ਹੋਏ ਐਮਰਜੈਂਸੀ ਸਟਾਫ਼ ਨੇ ਪੀ. ਸੀ. ਆਰ. ਨੂੰ ਸੂਚਨਾ ਦਿੱਤੀ ਤਾਂ ਹੰਗਾਮਾ ਕਰ ਰਹੇ ਲੋਕ ਭੱਜ ਗਏ। ਇਸ ਬਾਰੇ ਹਸਪਤਾਲ ਦੀ ਡਾਕਟਰ ਸੋਨਿਮਾ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਕਾਫ਼ੀ ਅਤੇ ਡੂੰਘੀਆਂ ਸੱਟਾਂ ਲੱਗੀਆਂ ਹਨ, ਜਿਸ ਦੀ ਸੂਚਨਾ ਪੁਲਸ ਨੇ ਦੇ ਦਿੱਤੀ ਗਈ ਹੈ ਅਤੇ ਜ਼ਖਮੀਂਆਂ ਦਾ ਇਲਾਜ ਚੱਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


Babita

Content Editor

Related News