ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਲਗਾਇਆ ਗਿਆ

Saturday, Sep 09, 2017 - 02:59 PM (IST)

ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਲਗਾਇਆ ਗਿਆ

ਗੁਰਦਾਸਪੁਰ(ਵਿਨੋਦ)— ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇਸ਼ ਨੂੰ ਅਜ਼ਾਦ ਕਰਵਾਉਣ ਅਤੇ ਦੇਸ਼ ਦੀ ਆਜ਼ਾਦੀ ਦੇ ਬਾਅਦ ਦੇਸ਼ ਦੀ ਆਜ਼ਾਦੀ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦੇਸ਼ ਦੇ ਮਹਾਨ ਸਪੂਤਾਂ ਵਿਚ 'ਜਗ ਬਾਣੀ' ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਦੇ ਰੂਪ ਵਿਚ ਜਾਨੇ ਜਾਂਦੇ ਹਨ।
ਇਹ ਪ੍ਰਗਟਾਵਾ ਗੁਰਚਰਨ ਸਿੰਘ ਭੁੱਲਰ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੇ 'ਜਗ ਬਾਣੀ' ਗਰੁੱਪ ਵੱਲੋਂ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਗੋਲਡਨ ਇੰਜੀਨੀਅਰਿੰਗ ਤੇ ਟੈਕਨਾਲੋਜੀ ਕਾਲਜ ਗੁਰਦਾਸਪੁਰ ਦੇ ਸਹਿਯੋਗ ਨਾਲ ਆਯੋਜਿਤ ਖੂਨਦਾਨ ਕੈਂਪ ਸੰਬੰਧੀ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਕੈਂਪ ਨੂੰ ਸਫਲ ਬਣਾਉਣ ਲਈ ਰੋਟਰੀ ਕਲੱਬ ਗੁਰਦਾਸਪੁਰ ਨੇ ਵੀ ਸਹਿਯੋਗ ਦਿੱਤਾ।
ਐੱਸ.ਐੱਸ.ਪੀ ਭੁੱਲਰ ਨੇ ਕਿਹਾ ਕਿ 'ਜਗ ਬਾਣੀ' ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਨੇ ਆਪਣੀ ਕਲਮ ਨਾਲ ਪੰਜਾਬ ਵਿਚ ਅੱਤਵਾਦ ਦੇ ਰੂਪ ਵਿਚ ਆਉਣ ਵਾਲੇ ਕਾਲੇ ਦਿਨਾਂ ਸਬੰਧੀ ਸਾਲ 1980 ਵਿਚ ਹੀ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਸੀ। ਉਹ ਦੂਰ ਦ੍ਰਿਸ਼ਟੀ ਦੇ ਮਾਲਿਕ ਸਨ ਅਤੇ ਉਨ੍ਹਾਂ ਨੇ ਪੰਜਾਬ ਬਾਰੇ ਵਿਚ ਜੋ ਗੱਲਾਂ ਅਪਣੇ ਕਾਲਮਾਂ ਵਿਚ ਲਿਖੀ ਇਹ ਸਾਰੇ ਸੱਚ ਹੋਈ ਪਰ ਉਨ੍ਹਾਂ ਦਾ ਦੇਸ਼ ਹਿਤ ਵਿਚ ਲਿਖਣਾ ਅਤੇ ਦੇਸ਼ ਵਿਰੋਧੀ ਸ਼ਕਤੀਆਂ ਦੇ ਵਿਰੁੱਧ ਲਿਖਣਾ ਕੁਝ ਦੇਸ ਵਿਰੋਧੀ ਸ਼ਕਤੀਆਂ ਨੂੰ ਪਸੰਦ ਨਹੀਂ ਸੀ ਜੋ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਬਣਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲਈ ਲਾਲਾ ਜੀ ਦੀ ਸ਼ਹਾਦਤ ਬਹੁਤ ਵੱਡਾ ਨੁਕਸਾਨ ਸੀ। ਉਨ੍ਹਾਂ ਦੀ ਕਲਮ ਤੋਂ ਸਦਾ ਹੀ ਦੇਸ਼ ਅਤੇ ਸਮਾਜ ਨੂੰ ਇਕ ਚੰਗੀ ਸਿਹਤ ਦਿੱਤੀ।  
ਐੱਸ.ਐੱਸ.ਪੀ ਭੁੱਲਰ ਨੇ ਕਿਹਾ ਕਿ ਮੇਰੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੀ ਜ਼ਿਆਦਾਤਰ ਸਿੱਖਿਆ ਲਾਹੋਰ ਦੀ ਸੀ ਅਤੇ ਸਾਲ 1920 ਵਿਚ ਉਨ੍ਹਾਂ ਨੇ ਆਪਣੀ ਲਾਅ ਦੀ ਸਿੱਖਿਆ ਛੱਡ ਕੇ ਮਹਾਤਮਾ ਗਾਂਧੀ ਦੇ ਅੰਗਰੇਜ਼ਾਂ ਨੂੰ ਸਹਿਯੋਗ ਨਾ ਦੇਣ ਦੇ ਅੰਦੋਲਨ ਵਿਚ ਸਾਮਲ ਹੋ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਕਦਮ ਰੱਖਿਆ ਅਤੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਹੋਈ। ਉਨ੍ਹਾਂ ਦੇ ਬਾਅਦ ਹਰ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕੀਤੇ ਅੰਦੋਲਨ ਦਾ ਉਹ ਹਿੱਸਾ ਰਹੇ ਅਤੇ ਆਪਣੇ ਜੀਵਨ ਵਿਚ ਉਨ੍ਹਾਂ ਨੇ ਲਗਭਗ 9 ਸਾਲ ਜੇਲ ਕੱਟੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਹ ਭਰਾ ਪਰਮਾਨੰਦਾ ਵੱਲੋਂ 15 ਦਿਨ ਬਾਅਦ ਪ੍ਰਕਾਸ਼ਤ ਸਮਾਚਾਰ ਪੱਤਰ ਆਕਸ਼ਵਾਣੀ ਦੇ ਅਡੀਟਰ ਬਣੇ ਅਤੇ ਦੇਸ਼ ਦੇ ਵੰਡ ਦੇ ਬਾਅਦ ਉਹ ਲਾਹੋਰ ਤੋਂ ਭਾਰਤ ਆ ਗਏ ਅਤੇ ਜਲੰਧਰ ਵਿਚ ਉਨ੍ਹਾਂ ਨੇ ਉਰਦੂ ਸਮਾਚਾਰ ਪੱਤਰ ਹਿੰਦ ਸਮਾਚਾਰ ਸ਼ੁਰੂ ਕੀਤਾ।  
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪਾਂ ਦਾ ਆਯੋਜਨ ਕਰਨਾ ਇਕ ਪ੍ਰਸ਼ੰਸਾਯੋਗ ਕਦਮ ਹੈ ਅਤੇ ਇਸ ਕੈਂਪ ਤੋਂ ਪ੍ਰਾਪਤ ਖੂਨ ਨਾਲ ਕਈ ਲੋਕਾਂ ਦੇ ਜੀਵਨ ਬਚਾਏ ਜਾ ਸਕਣਗੇ, ਕਿਉਂਕਿ ਕਈ ਵਾਰ ਦੇਖਣ ਨੂੰ ਮਿਲਿਆ ਹੈ ਕਿ ਖੂਨ ਦੀ ਕਮੀ ਦੇ ਚਲਦੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗੋਲਡਨ ਕਾਲਜ ਕੈਂਪਸ ਵਿਚ ਆਯੋਜਿਤ ਕੀਤੇ ਜਾਣ ਵਾਲੇ ਖੂਨਦਾਨ ਕੈਂਪ ਵਿਚ ਖੂਨਦਾਨ ਕਰਨ ਵਾਲਿਆਂ ਦੀ ਲੜਕੀਆਂ ਦਾ ਪ੍ਰਤੀਸ਼ਤ ਬਹੁਤ ਜ਼ਿਆਦਾ ਹੈ ਅਤੇ ਇਸ ਲਈ ਲੜਕੀਆਂ ਵਧਾਈ ਦੀ ਪਾਤਰ ਹਨ। ਅੰਤ ਵਿਚ 'ਜਗ ਬਾਣੀ' ਗਰੁੱਪ ਅਤੇ ਗੋਲਡਨ ਸਿੱਖਿਆ ਸੰਸਥਾਵਾਂ ਵੱਲੋਂ ਮੁੱਖ ਮਹਿਮਾਨ ਹਰਚਰਨ ਸਿੰਘ ਭੁੱਲਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ 'ਤੇ ਸਾਰਿਆਂ ਦਾ ਸੁਆਗਤ 'ਜਗ ਬਾਣੀ' ਗਰੁੱਪ ਦੇ ਗੁਰਦਾਸਪੁਰ ਦੇ ਇੰਚਾਰਜ਼ ਪੱਤਰਕਾਰ ਵਿਨੋਦ ਗੁਪਤਾ ਨੇ ਕਰਦੇ ਹੋਏ ਲਾਲਾ ਜਗਤ ਨਾਰਾਇਣ ਜੀ ਦੇ ਜੀਵਨ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਜਦਕਿ ਅੰਤ ਵਿਚ ਗੋਲਡਨ ਸਿੱਖਿਆ ਸੰਸਥਾਵਾਂ ਦੇ ਐੱਮ.ਡੀ ਮੋਹਿਤ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ।  
ਮੋਹਿਤ ਮਹਾਜਨ ਨੇ ਕਿਹਾ ਕਿ ਸਾਨੂੰ ਆਪਣੇ ਕੰਪਲੈਕਸ ਵਿਚ ਮਹਾਨ ਆਜ਼ਾਦੀ ਘੁਲਾਟੀਏ ਅਤੇ ਦੇਸ਼ ਭਗਤ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ 'ਤੇ ਪ੍ਰੋਗਰਾਮ ਆਯੋਜਿਤ ਕਰਨ 'ਤੇ ਮਾਣ ਹੈ ਅਤੇ 'ਜਗ ਬਾਣੀ' ਗਰੁੱਪ ਆਉਣ ਵਾਲੇ ਸਮੇਂ ਵਿਚ ਜੋ ਵੀ ਪ੍ਰੋਗਰਾਮ ਸਾਡੇ ਕੰਪਲੈਕਸ ਵਿਚ ਕਰਨਾ ਚਾਹੇਗਾ ਤਾਂ ਅਸੀ ਹਰ ਤਰ੍ਹਾਂ ਨਾਲ ਸਹਿਯੋਗ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਜਦ ਵੀ ਸਾਨੂੰ ਫਿਰ ਖੂਨਦਾਨ ਕੈਂਪ ਆਯੋਜਿਤ ਕਰਨ ਲਈ ਕਿਹਾ ਜਾਵੇਗਾ ਤਾਂ ਸਾਡੀ ਸਿੱਖਿਆ ਸੰਸਥਾ ਤਿਆਰ ਮਿਲੇਗੀ।
ਇਸ ਦੇ ਬਾਅਦ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਅਤੇ ਇਸ ਕੈਂਪ ਵਿਚ ਸਿਵਲ ਹਸਪਤਾਲ ਦੀ ਮੰਗ ਅਨੁਸਾਰ ਖੂਨਦਾਨ ਕਰਨ ਵਾਲਿਆਂ ਨੇ 40 ਯੂਨਿਟ ਖੂਨਦਾਨ ਕੀਤਾ। ਜਿਸ ਵਿਚ ਜ਼ਿਆਦਾਤਰ ਵਿਦਿਆਰਥੀ ਸੀ , ਜਦਕਿ ਰੋਟਰੀ ਮੈਂਬਰ ਅਸਵਨੀ ਬੱਬਰ ਅਤੇ ਡਾ. ਜੇ.ਬੀ.ਐੱਸ ਰਿਆੜ ਨੇ ਵੀ ਖੂਨਦਾਨ ਕੀਤਾ। ਹਸਪਤਾਲ ਤੋਂ ਆਈ ਟੀਮ ਵਿਚ ਡਾ. ਪੂਜਾ ਖੋਸਲਾ, ਨਰਸਿੰਗ ਹੈੱਡ ਸਮਿੰਦਰ ਕੌਰ ਘੁੰਮਣ ਦੀ ਅਗਵਾਈ ਵਿਚ ਸਟਾਫ ਹਾਜ਼ਰ ਸੀ।
ਜਦਕਿ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਬਾਲ ਕਿਸ਼ਨ ਮਿੱਤਲ, ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਮਹਾਜਨ, ਸਾਬਕਾ ਪ੍ਰਧਾਨ ਜੇ.ਐੱਸ ਰਿਆੜ, ਕੇਸ਼ਵ ਬਹਿਲ, ਨਵਨੀਤ ਦੁੱਗਲ, ਅਰਵਿੰਦ ਹਸਤੀਰ, ਦੀਪਕ ਮਹਾਜਨ, ਅਨਿਲ ਅਗਰਵਾਲ, ਵਿਕਾਸ ਗੁਪਤਾ, ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਕੁਮਾਰ, ਡੀ.ਐੱਸ.ਪੀ ਸਿਟੀ ਆਜ਼ਾਦ ਦਵਿੰਦਰ ਸਿੰਘ , ਸਿਟੀ ਪੁਲਸ ਸਟੇਸਨ ਇੰਚਾਰਜ਼ ਨਿਰਮਲ ਸਿੰਘ, ਟ੍ਰੈਫਿਕ ਪੁਲਸ ਇੰਚਾਰਜ਼ ਵਿਸ਼ਵਾਨਾਥ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਨਾਗਰਿਕ ਹਾਜ਼ਰ ਸੀ। ਕੈਂਪ ਨੂੰ ਸਫ਼ਲ ਬਣਾਉਣ ਦੇ ਲਈ ਗੋਲਡਨ ਸਿੱਖਿਆ ਸੰਸੰਕਾਵਾਂ ਦੇ ਚੀਫ ਪ੍ਰਬੰਧਕ ਟੀ.ਆਰ. ਸ਼ਰਮਾ ਅਤੇ ਪੂਰੇ ਸਟਾਫ ਨੇ ਪ੍ਰਸ਼ੰਸਾਯੋਗ ਭੂਮਿਕਾ ਨਿਭਾਈ। ਖੂਨਦਾਨ ਕੈਂਪ ਨੂੰ ਲੈ ਕੇ ਵਿਦਿਆਰਥੀਆਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਸੀ। ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਵਧੀਆਂ ਰਿਫ੍ਰੈਸ਼ਮੈਂਟ ਦਾ ਪ੍ਰਬੰਧ ਕਾਲਜ ਪ੍ਰਬੰਧਕਾਂ ਨੇ ਕੀਤਾ। 
ਕੀ ਕਹਿਣਾ ਹੈ ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਮਹਾਜਨ ਦਾ ਇਸ ਖੂਨਦਾਨ ਕੈਂਪ ਸੰਬੰਧੀ
ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਮਹਾਜਨ ਨੇ ਕਿਹਾ ਕਿ ਬੇਸ਼ੱਕ ਰੋਟਰੀ ਕਲੱਬ ਗੁਰਦਾਸਪੁਰ ਸਮੇਂ-ਸਮੇਂ 'ਤੇ ਸਮਾਜ ਸੇਵਾ ਦੇ ਕਈ ਕੰਮ ਕਰਦੀ ਰਹਿੰਦੀ ਹੈ ਪਰ ਸ਼ਨੀਵਾਰ ਨੂੰ 'ਜਗ ਬਾਣੀ' ਗਰੁੱਪ ਦੇ ਸੰਸਥਾਪਕ ਅਤੇ ਆਜ਼ਾਦੀ ਘੁਲਾਟੀਏ ਲਾਲਾ ਜਗਤ ਨਾਰਾਇਣ ਦੇ ਬਲੀਦਾਨ ਦਿਵਸ 'ਤੇ ਆਯੋਜਿਤ ਕੈਂਪ ਵਿਚ ਸਹਿਯੋਗ ਕਰਕੇ ਜੋ ਮਾਨਸਿਕ ਸ਼ਾਂਤੀ ਮਿਲੀ ਹੈ ਉਹ ਬਿਆਨ ਕਰਨਾ ਮੁਸ਼ਕਲ ਹੈ। ਸਾਨੂੰ ਦੇਸ਼ ਦੀ ਸੇਵਾ ਕਰਨ ਦਾ ਕੋਈ ਵਿਸ਼ੇਸ ਮੌਕਾ ਤਾਂ ਨਹੀਂ ਮਿਲਿਆ ਪਰ ਦੇਸ਼ ਦੀ ਆਜ਼ਾਦੀ ਲਈ ਅਤੇ ਦੇਸ਼ ਦੀ ਆਜ਼ਾਦੀ ਦੇ ਬਾਅਦ ਦੇਸ਼ ਲਈ ਕੁਰਬਾਨ ਹੋਣ ਵਾਲੇ ਮਹਾਨ ਵਿਅਕਤੀਤਵ ਦੇ ਮਾਲਕ ਲਾਲਾ ਜਗਤ ਨਾਰਾਇਣ ਜੀ ਦੇ ਨਾਮ ਨਾਲ ਜੁੜਨ ਅਤੇ ਮਾਣ ਮਹਿਸੂਸ ਹੋਇਆ ਹੈ।


Related News