ਬਲਾਕ ਸੰਮਤੀ ਮਜੀਠਾ ’ਤੇ ਅਕਾਲੀ ਦਲ ਦਾ ਕਬਜ਼ਾ,  ਅਮਰਜੀਤ ਕੌਰ ਦਾਦੂਪੁਰਾ ਚੇਅਰਪਰਸਨ ਬਣੇ

08/30/2019 8:48:12 PM

ਮਜੀਠਾ, (ਸਰਬਜੀਤ, ਪ੍ਰਿਥੀਪਾਲ)-ਸਬ-ਡਵੀਜ਼ਨ ਮਜੀਠਾ ਵਿਖੇ ਐੱਸ. ਡੀ. ਐੱਮ. ਮੈਡਮ ਅਲਕਾ, ਬੀ. ਡੀ. ਪੀ. ਓ. ਸੰਦੀਪ ਮਲਹੋਤਰਾ, ਤਹਿਸੀਲਦਾਰ ਪ੍ਰਵੀਨ ਛਿੱਬਰ ਤੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਦੀ ਮੌਜੂਦਗੀ ’ਚ ਬਲਾਕ ਸੰਮਤੀ ਮਜੀਠਾ ਦੀ ਰਾਖਵਾਂ ਐੱਸ. ਸੀ. ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ ਵਿਚ ਐੱਸ. ਸੀ. ਚੇਅਰਪਰਸਨ ਲਈ ਅਮਰਜੀਤ ਕੌਰ ਦਾਦੂਪੁਰਾ ਤੇ ਜਨਰਲ ਲਈ ਵਾਈਸ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ (ਦੋਵੇਂ ਅਕਾਲੀ ਬਾਦਲ) ਚੁਣੀਆਂ ਗਈਆਂ। ਇਸ ਤਰ੍ਹਾਂ ਬਲਾਕ ਸੰਮਤੀ ਮਜੀਠਾ ’ਤੇ ਦੁਬਾਰਾ ਅਕਾਲੀ ਦਲ ਦਾ ਕਬਜ਼ਾ ਬਰਕਰਾਰ ਰਿਹਾ। ਸੱਤਾ ’ਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਮਜੀਠਾ ਹਲਕਾ ਅਜਿਹਾ ਹੈ, ਜਿਸ ’ਤੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਨੇ ਪੂਰੇ ਪੰਜਾਬ ’ਚ ਇਹ ਸੰਮਤੀ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ ਸਨ।  

ਇਹ ਚੋਣ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸ. ਮਜੀਠੀਆ ਦੇ ਓ. ਐੱਸ. ਡੀ. ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਸੰਤੋਖ ਸਿੰਘ ਸਮਰਾ, ਗਗਨਦੀਪ ਸਿੰਘ ਭਕਨਾ, ਲਖਬੀਰ ਸਿੰਘ ਗਿੱਲ, ਐਡਵੋਕੇਟ ਰਾਕੇਸ਼ ਪ੍ਰਾਸ਼ਰ ਤੇ ਕੁਲਵਿੰਦਰ ਧਾਰੀਵਾਲ (ਚਾਰੇ ਸਿਆਸੀ ਸਲਾਹਕਾਰ ਮਜੀਠੀਆ), ਸੰਤੋਖ ਸਿੰਘ ਸਮਰਾ ਤੇ ਬਲਰਾਜ ਸਿੰਘ ਔਲਖ ਨੇ ਬੀਬੀ ਦਾਦੂਪੁਰਾ ਤੇ ਬੀਬੀ ਸ਼ਹਿਜ਼ਾਦਾ ਨੂੰ ਹਾਰ ਪਾ ਕੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ।  ਇਸ ਮੌਕੇ ਪ੍ਰਧਾਨ ਸਲਵੰਤ ਸਿੰਘ ਸੇਠ, ਪ੍ਰਧਾਨ ਤਰੁਨ ਅਬਰੋਲ, ਵਾਈਸ ਪ੍ਰਧਾਨ ਸੁਰਿੰਦਰਪਾਲ ਸਿੰਘ, ਸਰਬਜੀਤ ਸਿੰਘ ਸੁਪਾਰੀਵਿੰਡ, ਐਡਵੋਕੇਟ ਵਿਕਰਮਜੀਤ ਸਿੰਘ, ਹਰਵਿੰਦਰ ਸਿੰਘ ਭੁੱਲਰ, ਬਲਬੀਰ ਸਿੰਘ ਚੰਦੀ, ਹਰਕੀਰਤ ਸਿੰਘ ਸ਼ਹੀਦ, ਅਮਨਦੀਪ ਗਿੱਲ (ਚਾਰੇ ਸਾਬਕਾ ਚੇਅਰਮੈਨ), ਅਵਤਾਰ ਸਿੰਘ ਗਿੱਲ ਮਜੀਠਾ, ਹਰਪਾਲ ਸਿੰਘ ਗਿੱਲ, ਮਾ. ਸਤਨਾਮ ਸਿੰਘ, ਬੱਬੀ ਮਰਡ਼ੀ ਖੁਰਦ, ਬਾਬਾ ਗੁਰਦੀਪ ਸਿੰਘ ਉਮਰਪੁਰਾ, ਮਨਦੀਪ ਸਿੰਘ ਸ਼ਹਿਜ਼ਾਦਾ, ਜਸਪਾਲ ਸਿੰਘ ਭੋਆ, ਮਲਕੀਤ ਸਿੰਘ ਸ਼ਾਮਨਗਰ, ਨਿਰਮਲ ਸਿੰਘ ਵੀਰਮ, ਮੁਖਤਾਰ ਸਿੰਘ, ਸੁਖਚੈਨ ਸਿੰਘ ਭੋਮਾ, ਮਨਪ੍ਰੀਤ ਸਿੰਘ ਉੱਪਲ, ਮੱਖਣ ਸਿੰਘ ਹਰੀਆਂ, ਸੁਖਦੀਪ ਸਿੰਘ ਕੱਥੂਨੰਗਲ (ਸਾਰੇ ਸਰਪੰਚ), ਪਿੰਕਾ ਮਜੀਠਾ, ਓਂਕਾਰ ਸਿੰਘ, ਜਥੇ. ਹਰਪਾਲ ਸਿੰਘ, ਹਰਬੰਸ ਸਿੰਘ ਮੱਲ੍ਹੀ, ਪੰਚ ਗੁਰਭੇਜ ਸਿੰਘ, ਰੀਡਰ ਸੁਖਵਿੰਦਰ ਸਿੰਘ, ਰੀਡਰ ਹਰਜਿੰਦਰ ਸਿੰਘ, ਪਵਨ, ਮੇਜਰ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।  

 


Arun chopra

Content Editor

Related News