ਬਲਾਕ ਸੰਮਤੀ ਚੇਅਰਪਰਸਨ ਦੇ ਪੁੱਤਰ ਨੇ ਤੋੜਿਆ ਚੇਅਰਪਰਸਨ ਦੇ ਦਫ਼ਤਰ ਦਾ ਤਾਲਾ , ਤਸਵੀਰਾਂ ਵਾਇਰਲ
Wednesday, Mar 03, 2021 - 06:44 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ): ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੀ ਚੇਅਰਪਰਸਨ ਜਸਵਿੰਦਰ ਕੌਰ ਦੇ ਪੁੱਤਰ ਅਬਲੂ ਸਿੰਘ ਵੱਲੋਂ ਚੇਅਰਪਰਸਨ ਦੇ ਕਮਰੇ ਵਾਲੇ ਦਰਵਾਜੇ ਦਾ ਤਾਲਾ ਤੋੜਦਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ’ਚ ਜਿੱਥੇ ਚੇਅਰਪਰਸਨ ਦਾ ਪੁੱਤਰ ਅਬਲੂ ਸਿੰਘ ਪਹਿਲਾਂ ਇਹ ਕਹਿੰਦੇ ਰਹੇ ਕਿ ਅਜਿਹਾ ਕੁਝ ਨਹੀਂ ਹੋਇਆ ਪਰ ਜਦ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਚੇਅਰਪਰਸਨ ਹਨ ਅਤੇ ਕਮਰੇ ਨੂੰ ਲੱਗੇ ਤਾਲੇ ਦੀ ਚਾਬੀ ਗੁੰਮ ਹੋ ਜਾਣ ਕਾਰਨ ਉਨ੍ਹਾਂ ਤਾਲਾ ਤੋੜਿਆ ਹੈ।
ਇਹ ਵੀ ਪੜ੍ਹੋ ਆਖ਼ਰ ਕਦੋਂ ਜਾਵੇਗਾ ਲੋਕਾਂ ਦੇ ਮਨਾਂ ’ਚੋਂ ‘ਕੋਵਿਡ-19’ਦਾ ਖ਼ੌਫ?
ਜਦ ਇਸ ਮਾਮਲੇ ਵਿਚ ਬੀ.ਡੀ.ਪੀ. ਓ ਕੁਸਮ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਦਫ਼ਤਰ ਵਿਚ ਨਹੀਂ ਸਨ ਜਦੋਂ ਇਹ ਘਟਨਾ ਹੋਈ, ਇਸ ਸਬੰਧੀ ਉਹਨਾਂ ਨੂੰ ਸਟਾਫ਼ ਨੇ ਦੱਸਿਆ। ਬੀ.ਡੀ.ਪੀ.ਓ. ਅਨੁਸਾਰ ਸਰਕਾਰੀ ਤੌਰ ਤੇ ਇਹ ਚੇਅਰਪਰਸਨ ਦਾ ਕਮਰਾ ਹੈ ਅਤੇ ਸਟਾਫ਼ ਤੋਂ ਪਤਾ ਲੱਗਿਆ ਕਿ ਚੇਅਰਪਰਸਨ ਦਾ ਪੁੱਤਰ ਉੱਥੇ ਆ ਕੇ ਬੈਠ ਜਾਂਦਾ ਸੀ, ਕਮਰੇ ਨੂੰ ਤਾਲਾ ਲਾਇਆ ਗਿਆ ਸੀ ਅਤੇ ਉਹ ਸਿਰਫ਼ ਚੇਅਰਪਰਸਨ ਖੋਲ੍ਹ ਸਕਦੇ ਸਨ ਪਰ ਅੱਜ ਉਨ੍ਹਾਂ ਦੇ ਪੁੱਤਰ ਨੇ ਆ ਕੇ ਤਾਲਾ ਤੋੜਿਆ ਹੈ।ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਉਹਨਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਹੈ।ਜਦ ਮਾਮਲੇ ਸਬੰਧੀ ਏ.ਡੀ.ਸੀ. ਗੁਰਬਿੰਦਰ ਸਿੰਘ ਸਰਾਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚ ਗਲਤਫਹਿਮੀ ਸੀ ਜੋ ਕਿ ਦੂਰ ਕਰਵਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ ਜ਼ਿਲ੍ਹਾ ਸੰਗਰੂਰ ’ਚ ਦਿਨੋਂ-ਦਿਨ ਵਧ ਰਿਹੈ ਕੋਰੋਨਾ, ਅੱਜ ਫ਼ਿਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਸਰਕਾਰੀ ਦਫ਼ਤਰ ਦੀਆਂ ਸੀ.ਸੀ.ਟੀ.ਵੀ. ਫੁਟੇਜ ਵਾਇਰਲ ਹੋਣ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਇਹ ਬਹੁਤ ਮਾੜਾ ਹੈ। ਉਧਰ ਸੂਤਰਾਂ ਦੀ ਮੰਨੀਏ ਤਾਂ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੀ ਚੇਅਰਪਰਸਨ ਜਸਵਿੰਦਰ ਕੌਰ ਹੈ ਪਰ ਬੀਤੇ ਸਮੇਂ ਤੋਂ ਉਸਦਾ ਬੇਟਾ ਅਬਲੂ ਸਿੰਘ ਹੀ ਉਸਦੇ ਦਫ਼ਤਰ ਵਿਚ ਬੈਠ ਰਿਹਾ ਸੀ, ਜਿਸ ਕਾਰਨ ਬੀਤੇ ਕੁਝ ਦਿਨ ਤੋਂ ਦਫ਼ਤਰ ਵਿਚ ਮਾਹੌਲ ਬਹੁਤਾ ਸੁਖਾਵਾ ਨਹੀਂ ਸੀ ਅਤੇ ਚੇਅਰਪਰਸਨ ਦੇ ਕਮਰੇ ਨੂੰ ਤਾਲਾ ਲਾਇਆ ਗਿਆ ਸੀ ਕਿ ਇਹ ਸਿਰਫ਼ ਚੇਅਰਪਰਸਨ ਹੀ ਖੋਲ੍ਹ ਸਕਦੇ ਹਨ।ਇਸ ਦਰਮਿਆਨ ਹੀ ਅੱਜ ਇਹ ਘਟਨਾ ਵਾਪਰੀ।
ਇਹ ਵੀ ਪੜ੍ਹੋ 24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ