ਅੰਮ੍ਰਿਤਸਰ ''ਚ ਦੇਰ ਰਾਤ ਹੈਰੀਟੇਜ ਸਟਰੀਟ ਨੇੜੇ ਹੋਇਆ ਬਲਾਸਟ, ਮਚੀ ਭਾਜੜ

Sunday, May 07, 2023 - 06:03 AM (IST)

ਅੰਮ੍ਰਿਤਸਰ ''ਚ ਦੇਰ ਰਾਤ ਹੈਰੀਟੇਜ ਸਟਰੀਟ ਨੇੜੇ ਹੋਇਆ ਬਲਾਸਟ, ਮਚੀ ਭਾਜੜ

ਅੰਮ੍ਰਿਤਸਰ (ਰਮਨ) : ਦੇਰ ਰਾਤ ਹੈਰੀਟੇਜ ਸਟਰੀਟ ਨੇੜੇ ਸਾਰਾਗੜੀ ਪਾਰਕਿੰਗ ਦੇ ਹੇਠਾਂ ਬਣੇ ਰੈਸਟੋਂਰੈਂਟ ਕੋਲ ਬਲਾਸਟ ਹੋਣ ਕਾਰਨ ਭਾਜੜ ਮਚ ਗਈ। ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਥੇ ਹੀ ਹੈਰੀਟੇਜ ਸਟਰੀਟ 'ਤੇ ਸੌਂ ਰਿਹਾ ਸੋਨੂੰ ਨਾਂ ਦਾ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਬਲਾਸਟ ਤੋਂ ਬਾਅਦ ਘਟਨਾ ਸਥਾਨ 'ਤੇ ਭੀੜ ਜਮ੍ਹਾ ਹੋ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਫੋਰਸ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

PunjabKesari

ਇਹ ਵੀ ਪੜ੍ਹੋ : ਅਜਬ-ਗਜ਼ਬ : ਅਚਾਨਕ ਫਟੀ ਧਰਤੀ ਤੇ ਪੈ ਗਿਆ 230 ਫੁੱਟ ਦਾ ਟੋਆ, ਹਜ਼ਾਰਾਂ ਘਰਾਂ ’ਤੇ ਮੰਡਰਾ ਰਿਹਾ ਖ਼ਤਰਾ

ਬਲਾਸਟ ਨੂੰ ਲੈ ਕੇ ਕੋਈ ਕੁਝ ਨਹੀਂ ਦੱਸ ਰਿਹਾ ਸੀ, ਕੋਈ ਏ. ਸੀ. ਦੇ ਬਲਾਸਟ ਹੋਣ ਦਾ ਕਹਿ ਰਿਹਾ ਸੀ ਤਾਂ ਕੋਈ ਸ਼ਰਾਰਤ ਦਾ ਹਵਾਲਾ ਦੇ ਰਿਹਾ ਸੀ। ਹੁਣ ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਬਲਾਸਟ ਕਿਸ ਚੀਜ਼ ਨਾਲ ਹੋਇਆ। ਜ਼ਖ਼ਮੀ ਸੋਨੂੰ ਨੇ ਦੱਸਿਆ ਕਿ ਉਹ ਇੱਥੇ ਰੋਜ਼ਾਨਾ ਸੌਂਦਾ ਹੈ ਤੇ ਬਲਾਸਟ ਇੰਨੀ ਜ਼ੋਰ ਨਾਲ ਹੋਇਆ ਕਿ ਕੰਧ ’ਚ ਲੱਗੀ ਖਿੜਕੀ ਦੇ ਸ਼ੀਸ਼ੇ ਵੀ ਟੁੱਟ ਗਏ ਅਤੇ ਉਸ ਦੀ ਲੱਤ ’ਤੇ ਕਾਫੀ ਗੰਭੀਰ ਸੱਟ ਆਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News