ਤਰਨਤਾਰਨ ਬਲਾਸਟ ਕੇਸ:NIA ਮੁਲਜ਼ਮਾਂ ਦੇ ਫੋਨਾਂ ਦਾ ਡਾਟਾ ਖੰਗਾਲਣ ਦੀ ਅਦਾਲਤ ਤੋਂ ਮੰਗੀ ਆਗਿਆ

Friday, Nov 01, 2019 - 10:17 AM (IST)

ਤਰਨਤਾਰਨ ਬਲਾਸਟ ਕੇਸ:NIA ਮੁਲਜ਼ਮਾਂ ਦੇ ਫੋਨਾਂ ਦਾ ਡਾਟਾ ਖੰਗਾਲਣ ਦੀ ਅਦਾਲਤ ਤੋਂ ਮੰਗੀ ਆਗਿਆ

ਮੋਹਾਲੀ (ਕੁਲਦੀਪ)—ਜ਼ਿਲਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਚ ਹੋਏ ਬਲਾਸਟ ਕੇਸ ਵਿਚ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੀ ਜਾਂਚ ਹਾਦਸੇ ਵਿਚ ਮਾਰੇ ਗਏ ਬਿੱਕਰ ਸਿੰਘ ਅਤੇ ਹਰਜੀਤ ਸਿੰਘ ਦੇ ਮੋਬਾਇਲ ਫੋਨਾਂ ਉੱਤੇ ਲੱਗ ਗਈ ਹੈ । ਐੱਨ. ਆਈ. ਏ. ਵਲੋਂ ਵੀਰਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਇਕ ਐਪਲੀਕੇਸ਼ਨ ਲਾਈ ਗਈ, ਜਿਸ ਵਿਚ ਉਸ ਨੇ ਬਿੱਕਰ ਦੇ ਮੋਬਾਇਲ ਫੋਨ ਦਾ ਡਾਟਾ ਖੰਗਾਲਣ ਦੀ ਆਗਿਆ ਮੰਗੀ ਹੈ। ਅਦਾਲਤ ਨੇ ਐੱਨ. ਆਈ. ਏ. ਦੀ ਐਪਲੀਕੇਸ਼ਨ ਨੂੰ ਸਵੀਕਾਰ ਕਰ ਲਿਆ ਹੈ। ਨਾਲ ਹੀ ਸੀ. ਆਈ. ਆਰ. ਟੀ. ਨੂੰ ਉਸ ਦੇ ਮੋਬਾਇਲ ਦੇ ਸੋਸ਼ਲ ਮੀਡੀਆ ਡਾਟਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ।

ਦੂਜੇ ਪਾਸੇ ਮਾਮਲੇ ਦੇ ਹੋਰ ਮੁਲਜ਼ਮਾਂ ਗੁਰਜੰਟ ਸਿੰਘ, ਹਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਮਨਦੀਪ ਸਿੰਘ ਉਰਫ ਮੱਸਾ ਸਿੰਘ, ਚੰਨਦੀਪ ਸਿੰਘ ਉਰਫ ਗੱਬਰ ਸਿੰਘ, ਅਮਰਜੀਤ ਸਿੰਘ ਉਰਫ ਅਮਰ ਸਿੰਘ, ਮਨਪ੍ਰੀਤ ਸਿੰਘ ਉਰਫ ਮਾਨ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਉਥੇ ਹੀ, ਮੁਲਜ਼ਮ ਮਲਕੀਤ ਸਿੰਘ ਅਤੇ ਸ਼ੇਰਾ ਸਿੰਘ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਦੱਸਿਆ ਗਿਆ ਕਿ ਉਹ ਹਸਪਤਾਲ ਵਿਚ ਭਰਤੀ ਹੈ। ਅਦਾਲਤ ਨੇ ਸਾਰਿਆਂ ਦੀ ਕਾਨੂੰਨੀ ਹਿਰਾਸਤ 21 ਨਵੰਬਰ ਤਕ ਵਧਾ ਦਿੱਤੀ ਹੈ।


author

Shyna

Content Editor

Related News