ਸੇਖੜੀ ਨੂੰ ਨੁਕਸਾਨ ਪਹੁੰਚਾਉਣ ਲਈ ਦੁਸਹਿਰੇ ਮੌਕੇ ਹੋਇਆ ਬਲਾਸਟ : ਅਰਵਿੰਦ ਕੁਮਾਰ
Wednesday, Oct 28, 2020 - 12:29 AM (IST)
ਬਟਾਲਾ,(ਬੇਰੀ)- ਦੁਸਹਿਰੇ ਵਾਲੇ ਦਿਨ ਸਥਾਨਕ ਐੱਸ. ਐੱਲ. ਬਾਵਾ ਡੀ. ਏ. ਵੀ ਕਾਲਜ ਦੀ ਗਰਾਊਂਡ ’ਚ ਰਾਵਣ ਨੂੰ ਅੱਗ ਲਗਾਉਣ ਸਮੇਂ ਉਸ ’ਚੋਂ ਭਿਆਨਕ ਬਲਾਸਟ ਹੋ ਗਿਆ ਸੀ, ਜਿਸਦੇ ਚਲਦਿਆ ਦੁਸਹਿਰੇ ਮੌਕੇ ਗਰਾਊਂਡ ’ਚ ਹਫਰਾ-ਤਫਰੀ ਮਚ ਗਈ ਅਤੇ ਇਸ ’ਚ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਸਾਥੀਆਂ ਸਮੇਤ ਵਾਲ-ਵਾਲ ਬਚੇ।
ਇਸ ਸਬੰਧੀ ਬਟਾਲਾ ਕਾਂਗਰਸ ਦੇ ਮੀਡੀਆ ਸੈੱਲ ਦੇ ਇੰਚਾਰਜ ਅਰਵਿੰਦ ਕੁਮਾਰ ਰਾਣੂ ਸੇਖੜੀ ਨੇ ਐੱਸ. ਐੱਸ. ਪੀ. ਬਟਾਲਾ ਰਛਪਾਲ ਸਿੰਘ ਨੂੰ ਲਿਖਤੀ ਦਰਖਾਸਤ ਦਿੰਦਿਆਂ ਮੰਗ ਕੀਤੀ ਕਿ ਇਹ ਬਲਾਸਟ ਸਿਆਸੀ ਰੰਜਿਸ਼ ਦਾ ਨਤੀਜਾ ਹੈ ਤਾਂ ਜੋ ਸੇਖੜੀ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਅਤੇ ਐੱਸ. ਐੱਸ. ਪੀ. ਬਟਾਲਾ ਇਸ ਸਾਰੇ ਮਾਮਲੇ ਦੀ ਤੈਅ ਤੱਕ ਜਾਂਚ ਕਰਵਾਉਣ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੁਸਹਿਰਾ ਦੇਖਣ ਪਹੁੰਚੇ ਲੋਕ ਵੀ ਜ਼ਖਮੀ ਹੋ ਸਕਦੇ ਸਨ, ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ। ਇਸ ਮੌਕੇ ਐੱਸ. ਐੱਸ. ਪੀ. ਰਛਪਾਲ ਸਿੰਘ ਨੇ ਅਰਵਿੰਦ ਸੇਖੜੀ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਵਾਉਣਗੇ।