ਚੋਰੀ ਦੀ ਬਲੈਰੋ ਗੱਡੀ ਸਮੇਤ ਇਕ ਗ੍ਰਿਫਤਾਰ

Monday, Mar 26, 2018 - 02:55 PM (IST)

ਚੋਰੀ ਦੀ ਬਲੈਰੋ ਗੱਡੀ ਸਮੇਤ ਇਕ ਗ੍ਰਿਫਤਾਰ

ਫ਼ਿਰੋਜ਼ਪੁਰ/ਜ਼ੀਰਾ (ਕੁਮਾਰ, ਗੁਰਮੇਲ) : ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਏ.ਐੱਸ.ਆਈ. ਗੁਰਚਰਨ ਸਿੰਘ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ ਚੋਰੀ ਕੀਤੀ ਗੱਡੀ ਬਲੈਰੋ ਕੈਂਪਰ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਏ.ਐੱਸ.ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਮੱਧਰੇ ਦੇ ਰੇਲਵੇ ਫਾਟਕ ਦੇ ਕੋਲ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਪੁਲਸ ਨੇ ਇਕ ਬਲੈਰੋ ਕੈਂਪਰ ਗੱਡੀ ਨੂੰ ਰੋਕ ਕੇ ਉਸ ਵਿਚ ਸਵਾਰ ਮੇਜਰ ਸਿੰਘ ਨਾਮੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਇਹ ਗੱਡੀ ਚੌਰੀ ਦੀ ਪਾਈ ਗਈ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀ ਨੂੰ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਖਿਲਾਫ ਥਾਣਾ ਸਦਰ ਜ਼ੀਰਾ ਵਿਚ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।


Related News