ਭਾਣਜੀ ਤੋਂ ਵੱਧ ਪਿਆਰੇ ਹੋਏ ਪੈਸੇ, ਮਾਮੀ ਦੇ ਸ਼ਰਮਨਾਕ ਕਾਰੇ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ
Saturday, Nov 21, 2020 - 01:45 PM (IST)
ਜਲੰਧਰ— ਜਲੰਧਰ ਜ਼ਿਲ੍ਹੇ 'ਚੋਂ 20 ਸਾਲਾ ਦੀ ਭਾਣਜੀ ਨਾਲ ਉਸ ਦੀ ਆਪਣੀ ਹੀ ਮਾਮੀ ਵੱਲੋਂ ਘਟੀਆ ਕਰਤੂਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 20 ਸਾਲਾ ਦੀ ਕੁੜੀ ਦੀ ਮਾਮੀ ਵੱਲੋਂ ਉਸ ਦੀ ਨਿੱਜੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਭਾਣਜੀ ਦੀ ਸ਼ਿਕਾਇਤ 'ਤੇ ਮਹਿਲਾ ਥਾਣਾ 'ਚ ਉਸ ਦੀ ਮਾਮੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਧਰਨੇ 'ਤੇ ਬੈਠੇ ਮੁਲਾਜ਼ਮਾਂ 'ਤੇ ਪੈਰ ਰੱਖ ਉਪਰੋਂ ਦੀ ਲੰਘ ਗਏ ਉਪ ਕੁਲਪਤੀ, ਵੀਡੀਓ ਵਾਇਰਲ
ਮਾਂ ਸਣੇ ਪੂਰੇ ਪਰਿਵਾਰ ਨੂੰ ਦਿੱਤੀਆਂ ਮਾਮੀ ਨੇ ਧਮਕੀਆਂ
ਇਹ ਕੇਸ ਮਾਡਲ ਟਾਊਨ ਦੀ ਲਿੰਕ ਰੋਡ ਦੀ ਇਕ ਬੀਬੀ ਖ਼ਿਲਾਫ਼ ਧਾਰਾ 384, 511, 506 ਅਤੇ 509 ਦੇ ਤਹਿਤ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੀ ਰਹਿਣ ਵਾਲੀ 20 ਸਾਲ ਦੀ ਵਿਦਿਆਰਥਣ ਨੇ ਪਿਛਲੇ ਸਾਲ 11 ਅਕਤੂਬਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਮਾਮੀ ਨੇ ਉਸ ਦਾ ਮੋਬਾਇਲ ਚੋਰੀ ਕਰ ਲਿਆ ਸੀ। ਇਸ ਦਾ ਉਸ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਫੋਨ 'ਚ ਪਰਸਨਲ ਤਸਵੀਰ ਵੇਖ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸ ਦੀ ਮਾਂ ਤੱਕ ਨੂੰ ਧਮਕੀ ਦਿੱਤੀ ਗਈ ਕਿ ਉਹ ਉਸ ਦੀ ਬੇਟੀ ਦੀ ਤਸਵੀਰ ਵਾਇਰਲ ਕਰ ਦੇਵੇਗੀ। ਇਸ ਦੇ ਬਾਅਦ ਨਾ ਤਾਂ ਉਸ ਦਾ ਵਿਆਹ ਹੋਵੇਗਾ ਅਤੇ ਨਾ ਹੀ ਉਹ ਦੁਨੀਆ 'ਚ ਆਪਣਾ ਮੂੰਹ ਵਿਖਾ ਸਕੇਗੀ। ਇਹ ਵੀ ਧਮਕੀ ਦਿੱਤੀ ਗਈ ਕਿ ਉਹ ਉਸ ਨੂੰ ਇੰਨਾ ਮਜਬੂਰ ਕਰ ਦੇਵੇਗੀ ਤਾਂਕਿ ਉਹ ਖ਼ੁਦਕੁਸ਼ੀ ਕਰ ਲਵੇ।
ਇਹ ਵੀ ਪੜ੍ਹੋ: ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ
ਪੀੜਤਾ ਦਾ ਦੋਸ਼ ਸੀ ਕਿ ਮਾਮੀ ਨੇ ਉਸ ਦੇ ਮਾਮਾ ਅਤੇ ਪਰਿਵਾਰਕ ਮੈਂਬਰ ਨੂੰ ਉਸ ਦੀ ਪਰਸਨਲ ਤਸਵੀਰ ਭੇਜ ਦਿੱਤੀ ਹੈ। ਮਾਮੀ ਧਮਕੀ ਦੇ ਰਹੀ ਸੀ ਕਿ ਜੇਕਰ 10 ਲੱਖ ਰੁਪਏ ਨਾ ਦਿੱਤੇ ਤਾਂ ਉਸ ਦੀ ਤਸਵੀਰ ਵਾਇਰਲ ਕਰ ਦੇਵੇਗੀ। ਹਾਲਾਂਕਿ ਜਾਂਚ 'ਚ ਪੁਲਸ ਨੂੰ ਕੋਈ ਰਿਕਾਰਡ ਨਹੀਂ ਮਿਲਿਆ, ਜਿਸ 'ਚ ਮਾਮੀ ਨੇ ਪੈਸਿਆਂ ਦੀ ਮੰਗ ਕੀਤੀ ਹੋਵੇ ਪਰ ਇਹ ਸਾਫ਼ ਹੋ ਗਿਆ ਸੀ ਕਿ ਮਾਮੀ ਨੇ ਤਸਵੀਰ ਪਰਿਵਾਰਕ ਮੈਂਬਰਾਂ ਨੂੰ ਵਾਇਰਲ ਕਰ ਦਿੱਤੀ ਸੀ। ਇਸ ਦੇ ਬਾਅਦ ਮਾਮੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ
ਪੁਲਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਬੀਬੀ ਪੀੜਤਾ ਦੀ ਮਾਮੀ ਹੈ ਅਤੇ ਪੀੜਤਾ ਦਾ ਮਾਮਾ ਆਸਟ੍ਰੇਲੀਆ 'ਚ ਹੈ। ਦੋਸ਼ੀ ਬੀਬੀ ਨੇ ਪਿਛਲੇ ਸਾਲ 30 ਦਸੰਬਰ ਨੂੰ ਪਤੀ ਅਤੇ ਸਹੁਰੇ ਖ਼ਿਲਾਫ਼ ਦਾਜ ਉਤਪੀੜਨ ਦਾ ਪਰਚਾ ਦਰਜ ਕਰਵਾਇਆ ਸੀ। ਸਹੁਰੇ ਦੀ ਕੇਸ 'ਚ ਜ਼ਮਾਨਤ ਹੋ ਚੁੱਕੀ ਹੈ ਅਤੇ ਪਤੀ ਆਸਟ੍ਰੇਲੀਆ 'ਚ ਹੈ, ਜਿਸ ਨੂੰ ਭਗੋੜਾ ਐਲਾਨਣ ਦੀ ਕਾਰਵਾਈ ਚੱਲ ਰਹੀ ਹੈ।
ਇਹ ਵੀ ਪੜ੍ਹੋ: RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ