''ਕੋਰੋਨਾ'' ਮਗਰੋਂ ''ਬਲੈਕ ਫੰਗਸ'' ਨੇ ਸੁਕਾਏ ਲੋਕਾਂ ਦੇ ਸਾਹ, ਰਾਜਿੰਦਰਾ ਹਸਪਤਾਲ ''ਚ 5 ਮਰੀਜ਼ਾਂ ਦਾ ਆਪਰੇਸ਼ਨ
Wednesday, May 19, 2021 - 10:05 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ) : ਸੀ. ਐੱਮ. ਸਿਟੀ ’ਤੇ ਕੋਰੋਨਾ ਦੀ ਭਿਆਨਕ ਬੀਮਾਰੀ ਦੇ ਨਾਲ-ਨਾਲ ਹੁਣ ਬਲੈਕ ਫੰਗਸ ਵਰਗੀ ਬੀਮਾਰੀ ਨੇ ਹਮਲਾ ਕਰ ਦਿੱਤਾ ਹੈ, ਜਿਸ ਕਾਰਣ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਘੱਟ ਇਮਿਊਨਟੀ ਵਾਲੇ ਮਰੀਜ਼ਾਂ ਲਈ ਇਹ ਬੀਮਾਰੀ ਇਕ ਸ਼ਰਾਪ ਹੈ। ਜੇਕਰ ਤੁਰੰਤ ਇਸ ਬੀਮਾਰੀ ਦਾ ਇਲਾਜ ਨਾ ਸ਼ੁਰੂ ਕੀਤਾ ਜਾਵੇ ਤਾਂ ਇਸ ’ਚ ਮੌਤ ਦਰ 80 ਫ਼ੀਸਦੀ ਹੈ। ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਰੇਖੀ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਪੀੜਤ 3 ਮਰੀਜ਼ ਹਸਪਤਾਲ ਪੁੱਜੇ ਹਨ। ਇਨ੍ਹਾਂ ’ਚੋਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ, ਜਦੋਂ ਕਿ 1 ਮਰੀਜ਼ ਦੀ ਰਿਪੋਰਟ ਅਜੇ ਪੈਂਡਿੰਗ ਹੈ। ਇਥੇ ਹੀ ਬੱਸ ਨਹੀਂ। ਮਈ ਮਹੀਨੇ ’ਚ 5 ਮਰੀਜ਼ਾਂ ਦੇ ਮਸ਼ਹੂਰ ਈ. ਐੱਨ. ਟੀ. ਸਰਜਨ ਡਾ. ਹਰਸਿਮਰਨ ਨੇ ਆਪ੍ਰੇਸ਼ਨ ਕੀਤੇ ਹਨ। ਉੱਧਰ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਂਗ ਇਹ ਲਾਗ ਦੀ ਬੀਮਾਰੀ ਨਹੀਂ ਹੈ, ਸਗੋਂ ਇਸ ਦੇ ਲੱਛਣ ਕੋਰੋਨਾ ਵਾਂਗ ਹੀ ਮਿਲਦੇ-ਜੁਲਦੇ ਹਨ।
ਇਹ ਵੀ ਪੜ੍ਹੋ : ਮੋਹਾਲੀ 'ਚ ਚਿੱਟੇ ਤੇ ਹਥਿਆਰਾਂ ਸਣੇ ਵਾਂਟੇਡ 'ਅਪਰਾਧੀ' ਗ੍ਰਿਫ਼ਤਾਰ, ਗੈਂਗਸਟਰਾਂ ਦੀ ਮਦਦ ਨਾਲ ਚਲਾਉਂਦਾ ਸੀ ਕਾਰੋਬਾਰ
ਸ਼ੂਗਰ, ਬੀ. ਪੀ. ਅਤੇ ਕਿਡਨੀ ਦੇ ਮਰੀਜ਼ਾਂ ਲਈ ਜ਼ਿਆਦਾ ਖ਼ਤਰਨਾਕ : ਡਾ. ਹਰਸਿਮਰਨ
ਪੰਜਾਬ ਦੇ ਮਸ਼ਹੂਰ ਈ. ਐੱਨ. ਟੀ. ਸਰਜਨ ਡਾ. ਹਰਸਿਮਰਨ ਸਿੰਘ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਜ਼ਿਆਦਾਤਰ ਉਹ ਵਿਅਕਤੀ ਪੀੜਤ ਹੁੰਦਾ ਹੈ, ਜਿਸ ਨੂੰ ਸ਼ੂਗਰ, ਬੀ. ਪੀ., ਕਿਡਨੀ ਖ਼ਰਾਬ ਹੋਵੇ, ਇਮਿਊਨਿਟੀ ਸਿਸਟਮ ਜ਼ਿਆਦਾ ਕਮਜ਼ੋਰ ਹੋਣਾ ਅਤੇ ਕੈਂਸਰ ਹੈ। ਇਹ ਬੀਮਾਰੀ ਨੱਕ ’ਤੇ ਹਮਲਾ ਕਰਦੀ ਹੈ। ਉਸ ਤੋਂ ਬਾਅਦ ਸਰੀਰ ਦੇ ਬਾਕੀ ਹਿੱਸਿਆਂ ’ਚ ਦਾਖ਼ਲ ਹੋ ਜਾਂਦੀ ਹੈ। ਇਸ ਦੇ ਸ਼ੁਰੂਆਤੀ ਲੱਛਣ ਨੱਕ ’ਚੋਂ ਕਾਲੇ ਰੰਗ ਦਾ ਪਾਣੀ ਵਗਣਾ ਆਦਿ ਹੈ। ਇਸ ਬੀਮਾਰੀ ਨਾਲ ਹੱਡੀਆਂ ਵੀ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਦਿਮਾਗ ’ਤੇ ਵੀ ਹਮਲਾ ਕਰਦੀ ਹੈ।
ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਸਬੰਧੀ ਲਿਆ ਗਿਆ ਅਹਿਮ ਫ਼ੈਸਲਾ
ਬੀਮਾਰੀ ਨੂੰ ਖ਼ਤਮ ਕਰਨ ਵਾਲੇ ਟੀਕੇ ਐਮੋਟਰੀਸੀਅਨ ਦੀ ਬਲੈਕ ਸ਼ੁਰੂ
ਬਲੈਕ ਫੰਗਸ ਨੂੰ ਇਕ ਆਪ੍ਰੇਸ਼ਨ ਰਾਹੀਂ ਹੀ ਠੀਕ ਕੀਤਾ ਜਾਂਦਾ ਹੈ ਪਰ ਹੈਰਾਨੀ ਹੈ ਕਿ ਇਸ ਬੀਮਾਰੀ ਨੂੰ ਠੀਕ ਕਰਨ ਵਾਲੇ ਟੀਕੇ ਐਮੋਟਰੀਸੀਅਨ ਦੀ ਬਲੈਕ ਸ਼ੁਰੂ ਹੋ ਚੁੱਕੀ ਹੈ। ਇਹ ਪਟਿਆਲਾ ’ਚ ਕਿਤੇ ਵੀ ਮਿਲ ਨਹੀਂ ਰਿਹਾ, ਜਿਸ ਕਾਰਣ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਵੱਧ ਗਿਆ ਹੈ। ਜਾਣਕਾਰੀ ਅਨੁਸਾਰ ਇਸ ਦੀ ਸੂਚਨਾ ਜ਼ਿਲ੍ਹੇ ਦੇ ਸਿਹਤ ਵਿਭਾਗ ਕੋਲ ਵੀ ਹੈ ਪਰ ਵਿਭਾਗ ਦੀ ਅਥਾਰਟੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਜਿਸ ਨਾਲ ਲੋਕਾਂ ਦੀ ਲੁੱਟ ਜਾਰੀ ਹੈ।
ਇਹ ਵੀ ਪੜ੍ਹੋ : ਮੰਤਰੀ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਹੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਵੱਡਾ ਐਲਾਨ
ਮਰੀਜ਼ ਨੂੰ ਲੱਗਦੇ ਹਨ 20-30 ਟੀਕੇ
ਬਲੈਕ ਫੰਗਸ ਦੇ ਮਰੀਜ਼ ਨੂੰ ਬਾਕੀ ਇਲਾਜ ਦੇ ਨਾਲ-ਨਾਲ ਐਮੋਟਰੀਸੀਅਨ ਦੇ 20 ਤੋਂ 30 ਟੀਕੇ ਲੱਗਦੇ ਹਨ। ਇਸ ਬੀਮਾਰੀ ਦੇ ਮਰੀਜ਼ ਡੇਢ ਮਹੀਨੇ ’ਚ ਠੀਕ ਹੁੰਦੇ ਹਨ। ਇਹ ਟੀਕੇ ਬੇਹੱਦ ਗਰਮ ਹੁੰਦੇ ਹਨ। ਡਾ. ਹਰਸਿਮਰਨ ਅਨੁਸਾਰ ਉਹ ਮਈ ਮਹੀਨੇ ’ਚ ਹੀ 5 ਮਰੀਜ਼ਾਂ ਦਾ ਸਫ਼ਲ ਆਪ੍ਰੇਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਬੀਮਾਰੀ ਦੇ ਲੱਛਣ ਆਉਂਦੇ ਹਨ ਤਾਂ ਮਰੀਜ਼ਾਂ ਨੂੰ ਬਿਨਾਂ ਦੇਰੀ ਸਹੀ ਡਾਕਟਰ ਨਾਲ ਰਾਬਤਾ ਬਣਾਉਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ