''ਚਾਰ ਸਾਲ ਬੇਮਿਸਾਲ'' ਤਹਿਤ, ਭਾਜਪਾ ਯੁਵਾ ਮੋਰਚਾ ਨੇ ਕੱਢੀ ਮੋਟਰਸਾਈਕਲ ਰੈਲੀ

Tuesday, Jun 12, 2018 - 01:06 AM (IST)

''ਚਾਰ ਸਾਲ ਬੇਮਿਸਾਲ'' ਤਹਿਤ, ਭਾਜਪਾ ਯੁਵਾ ਮੋਰਚਾ ਨੇ ਕੱਢੀ ਮੋਟਰਸਾਈਕਲ ਰੈਲੀ

ਪਟਿਆਲਾ, (ਬਲਜਿੰਦਰ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ 'ਚਾਰ ਸਾਲ ਬੇਮਿਸਾਲ' ਤਹਿਤ ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਮੋਟਰਸਾਈਕਲ ਰੈਲੀ ਕੱਢੀ ਗਈ। ਰੈਲੀ 'ਚ ਪਟਿਆਲਾ ਸ਼ਹਿਰ ਦੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਅਤੇ ਭਾਜਪਾ ਦੇ ਸੂਬਾ ਸਕੱਤਰ ਜਗਦੀਪ ਸਿੰਘ ਸੋਢੀ, ਜ਼ਿਲਾ ਪ੍ਰਧਾਨ ਐੱਸ. ਕੇ. ਦੇਵ, ਭਾਜਪਾ ਯੁਵਾ ਮੋਰਚਾ ਦੇ ਪਟਿਆਲਾ ਦੇ ਇੰਚਾਰਜ ਰਮਰੀਸ਼ ਵਿਜ ਤੇ ਪੈਰੀ ਗੋਇਲ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਹਿੱਸਾ ਲਿਆ ਗਿਆ ਹੈ। ਇਹ ਰੈਲੀ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਿਆਂ ਪਟਿਆਲਾ ਦੇ ਸਰਹਿੰਦੀ ਗੇਟ ਵਿਖੇ ਸਥਿਤ ਬੁੰਦੇਲਾ ਮੰਦਰ ਚ ਸਮਾਪਤ ਕੀਤੀ ਗਈ ਹੈ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਵਰੁਨ ਜਿੰਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ ਕੇਂਦਰ ਸਰਕਾਰ ਵੱਲੋਂ 4 ਸਾਲਾਂ ਵਿਚ, ਜੋ ਕੰਮ ਕੀਤਾ ਗਿਆ ਹੈ, ਉਹ ਕਾਂਗਰਸ ਸਰਕਾਰ ਵੱਲੋਂ ਕਦੇ 60 ਸਾਲਾਂ ਦੇ ਸ਼ਾਸਨ ਦੌਰਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਕਿਸੇ ਕੇਂਦਰ ਸਰਕਾਰ ਵੱਲੋਂ ਔਰਤਾਂ, ਗ਼ਰੀਬਾਂ ਤੇ ਮੱਧਵਰਗੀ ਲੋਕਾਂ ਬਾਰੇ ਸੋਚਿਆ। ਉਨ੍ਹਾਂ ਨੂੰ ਵੇਖਦੇ ਹੋਏ ਫ਼ੈਸਲੇ ਲਏ ਗਏ ਹਨ। ਜਿੰਦਲ ਨੇ ਕਿਹਾ ਕਿ ਕੇਂਦਰ ਦੇ ਕੰਮਾਂ ਨੂੰ ਵੇਖਦੇ ਹੋਏ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਭਾਜਪਾ ਦੇ ਨਾਲ ਮਿਲ ਕੇ ਇਸ ਮੋਟਰਸਾਈਕਲ ਰੈਲੀ ਨੂੰ ਕਾਮਯਾਬ ਕੀਤਾ ਗਿਆ ਹੈ।
ਵਰੁਨ ਜਿੰਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 4 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ 31.56 ਕਰੋੜ ਲੋਕਾਂ ਦੇ ਖਾਤੇ ਖੋਲ੍ਹੇ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 5.22 ਕਰੋੜ ਲੋਕਾਂ ਦਾ ਬੀਮਾ ਕੀਤਾ ਗਿਆ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 13.25 ਕਰੋੜ ਲੋਕਾਂ ਦਾ ਬੀਮਾ ਕੀਤਾ ਗਿਆ ਤੇ ਅਟੱਲ ਪੈਨਸ਼ਨ ਯੋਜਨਾ ਤਹਿਤ ਇਕ ਕਰੋੜ ਦੇ ਕਰੀਬ ਲੋਕਾਂ ਦੀ ਪੈਨਸ਼ਨ ਲਾਈ ਗਈ ਹੈ। 
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ 4 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਤੋਂ ਸਾਫ਼ ਹੈ ਕਿ ਸਾਲ 2019 ਦੇ ਲੋਕ ਸਭਾ ਚੋਣਾ ਦੌਰਾਨ ਭਾਜਪਾ ਮੁੜ ਤੋਂ ਪੂਰਨ ਬਹੁਮਤ ਦੇ ਨਾਲ ਕੇਂਦਰ 'ਚ ਕਾਬਜ਼ ਹੋਵੇਗੀ। ਜਿੰਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 4 ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜ ਨੂੰ ਵੇਖਦੇ ਹੋਏ ਵੱਡੀ ਗਿਣਤੀ 'ਚ ਦੇਸ਼-ਵਾਸੀ ਭਾਜਪਾ ਦੇ ਨਾਲ ਜੁੜ ਰਹੇ ਹਨ। ਇਸੇ ਨੂੰ ਵੇਖਦੇ ਹੋਏ ਇਕ-ਦੂਜੇ ਨੂੰ ਬੁਰਾ-ਭਲਾ ਕਹਿਣ ਵਾਲੇ ਰਾਜਨੀਤਕ ਦਲ ਅੱਜ ਭਾਜਪਾ ਦੇ ਵਿਰੁੱਧ ਇਕੱਠੇ ਹੋ ਰਹੇ ਹਨ।
ਇਸ ਮੌਕੇ ਰਮੇਸ਼ ਵਰਮਾ, ਜਗਦੀਸ਼ ਚੌਧਰੀ, ਰਾਮ ਕੁਮਾਰ ਗੋਇਲ, ਵਰਿੰਦਰ ਖੰਨਾ, ਰਾਜਾ ਵਿਵੇਕ, ਸੁਸ਼ੀਲ ਨਈਅਰ, ਪਵਨ ਭੂਮਕ, ਸ਼ੈਂਟੀ ਗਿੱਲ, ਸੁਖਮਨਜੋਤ ਸਿੰਘ, ਭੁਪਿੰਦਰ ਸਿੰਘ ਮੁੰਨਾ, ਪੁਨੀਤ ਗਰਗ, ਕੁਨਾਲ ਭਾਟੀਆ, ਦਿਨੇਸ਼, ਦਿਨੇਸ਼ ਸਿਆਲ, ਕੋਹਲੀ, ਨੀਰਜ ਸ਼ਰਮਾ, ਲਖਵੀਰ ਸਿੰਘ, ਲੱਖਣ ਕੁੰਡਲ, ਸਾਹਿਲ ਕਾਲੜਾ, ਦਿਨੇਸ਼ ਗੋਇਲ, ਸੋਹੇਲ ਖ਼ਾਨ, ਨਵਦੀਪ ਗੁਪਤਾ, ਮੁਨੀਸ਼ ਗੁਪਤਾ ਤੇ ਵੱਡੀ ਗਿਣਤੀ ਚ ਭਾਜਪਾ ਤੇ ਭਾਜਪਾ ਯੁਵਾ ਮੋਰਚਾ ਦੇ ਮੈਂਬਰ ਹਾਜ਼ਰ ਸਨ।


Related News